Breaking News
Home / ਪੰਜਾਬ / ਨਸ਼ੇ ਦੇ ਮਾਮਲੇ ‘ਚ ਸੁਖਬੀਰ ਬਾਦਲ ਨੇ ਖਹਿਰਾ ਨੂੰ ਲਿਆ ਨਿਸ਼ਾਨੇ ‘ਤੇ, ਪਰ ਮਜੀਠੀਆ ਬਾਰੇ ਵੱਟੀ ਚੁੱਪੀ

ਨਸ਼ੇ ਦੇ ਮਾਮਲੇ ‘ਚ ਸੁਖਬੀਰ ਬਾਦਲ ਨੇ ਖਹਿਰਾ ਨੂੰ ਲਿਆ ਨਿਸ਼ਾਨੇ ‘ਤੇ, ਪਰ ਮਜੀਠੀਆ ਬਾਰੇ ਵੱਟੀ ਚੁੱਪੀ

ਕਿਹਾ, ਖਹਿਰਾ ਨੇ ਨਸ਼ਾ ਤਸਕਰੀ ‘ਚੋਂ ਪੈਸਾ ਕਮਾ ਕੇ ਕੇਜਰੀਵਾਲ ਨੂੰ ਵੀ ਦਿੱਤਾ ਹਿੱਸਾ
ਚੰਡੀਗੜ੍ਹ/ਬਿਊਰੋ ਨਿਊਜ਼
ਨਸ਼ਿਆਂ ਦੇ ਮਾਮਲੇ ਵਿਚ ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਪਰ ਨਸ਼ੇ ਦੇ ਮਾਮਲੇ ਸਬੰਧੀ ਬਿਕਰਮ ਮਜੀਠੀਆ ਬਾਰੇ ਬੋਲਣ ਤੋਂ ਸੁਖਬੀਰ ਬਾਦਲ ਹੁਣ ਤੱਕ ਕੰਨੀ ਕਤਰਾਉਂਦੇ ਰਹੇ ਹਨ। ਹਾਈਕੋਰਟ ਦਾ ਹਵਾਲਾ ਦੇ ਕੇ ਸੁਖਬੀਰ ਬਾਦਲ ਨੇ ਸੁਖਪਾਲ ਖਹਿਰਾ ਨੂੰ ਨਸ਼ਾ ਤਸਕਰੀ ਦਾ ਕਿੰਗ ਕਰਾਰ ਦੇ ਦਿੱਤਾ । ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਵਿਚ ਅਰਵਿੰਦ ਕੇਜਰੀਵਾਲ ਨੂੰ ਵੀ ਘੇਰੇ ਵਿਚ ਲਿਆ। ਸੁਖਬੀਰ ਬਾਦਲ ਨੇ ਖੁੱਲ੍ਹੇਆਮ ਮੀਡੀਆ ਸਾਹਮਣੇ ਕਿਹਾ ਕਿ ਪਾਰਟੀ ਨੂੰ ਫੰਡਿੰਗ, ਖਹਿਰਾ ਨਸ਼ਾ ਤਸਕਰੀ ਦੀ ਕਮਾਈ ਵਿਚੋਂ ਕਰਦਾ ਹੈ ਅਤੇ ਇਸੇ ਕਮਾਈ ਦਾ ਹਿੱਸਾ ਕੇਜਰੀਵਾਲ ਨੂੰ ਵੀ ਜਾਂਦਾ ਹੈ । ਜਦੋਂ ਸੁਖਬੀਰ ਬਾਦਲ ਕੋਲੋਂ ਪੱਤਰਕਾਰਾਂ ਨੇ ਬਿਕਰਮ ਮਜੀਠੀਆ ਬਾਰੇ ਪੁੱਛਿਆ ਤਾਂ ਉਨ੍ਹਾਂ ਚੁੱਪੀ ਧਾਰ ਲਈ।
ਚੇਤੇ ਰਹੇ ਕਿ ਲੰਘੇ ਕੱਲ੍ਹ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਸੀ ਕਿ ਜੇਕਰ ਸੁਖਪਾਲ ਖਹਿਰਾ ਨੇ ਤੁਰੰਤ ਅਸਤੀਫਾ ਨਾ ਦਿੱਤਾ ਤਾਂ ਉਨ੍ਹਾਂ ਨੂੰ ਵਿਧਾਨ ਸਭਾ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

 

Check Also

ਪਠਾਨਕੋਟ ਦਾ ਮਰਚੈਂਟ ਨੇਵੀ ਅਫਸਰ ਓਮਾਨ ਦੇ ਸਮੁੰਦਰ ’ਚ ਲਾਪਤਾ

ਪਿਛਲੇ ਦਿਨੀਂ ਓਮਾਨ ਦੇ ਸਮੁੰਦਰ ’ਚ ਪਲਟ ਗਿਆ ਸੀ ਤੇਲ ਵਾਲਾ ਸਮੁੰਦਰੀ ਟੈਂਕਰ ਨਵੀਂ ਦਿੱਲੀ/ਬਿਊਰੋ …