10.4 C
Toronto
Saturday, November 8, 2025
spot_img
Homeਪੰਜਾਬਜੀਐਸਟੀ ਤੋਂ ਬਾਅਦ ਪੰਜਾਬ ਦੇ 3600 ਕਰੋੜ ਰੁਪਏ ਕੇਂਦਰ ਸਰਕਾਰ ਕੋਲ ਫਸੇ

ਜੀਐਸਟੀ ਤੋਂ ਬਾਅਦ ਪੰਜਾਬ ਦੇ 3600 ਕਰੋੜ ਰੁਪਏ ਕੇਂਦਰ ਸਰਕਾਰ ਕੋਲ ਫਸੇ

ਮਨਪ੍ਰੀਤ ਬਾਦਲ ਨੇ ਕਿਹਾ, ਜੀਐਸਟੀ ਨੇ ਰਾਜਾਂ ਨੂੰ ਸੰਕਟ ‘ਚ ਫਸਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਜੀਐਸਟੀ ਤੋਂ ਬਾਅਦ ਕੇਂਦਰ ਸਰਕਾਰ ਕੋਲ ਪੰਜਾਬ ਦੇ 3600 ਕਰੋੜ ਰੁਪਏ ਫਸੇ ਪਏ ਹਨ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਕੇਂਦਰ ਸਰਕਾਰ ਨੂੰ ਵਿੱਤੀ ਹਾਲਤ ਬਾਰੇ ਦੱਸ ਚੁੱਕੇ ਹਾਂ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ‘ਤੇ ਪੱਤਰ ਲਿਖਣਗੇ ਤਾਂ ਕਿ ਸਾਨੂੰ ਸਾਡੇ ਪੈਸੇ ਮਿਲ ਸਕਣ।
ਉਨ੍ਹਾਂ ਕਿਹਾ ਕਿ ਪੰਜਾਬ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਵਿਆਜ਼ ‘ਤੇ ਪੈਸੇ ਲੈ ਕੇ ਦੇ ਰਿਹਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਅਸੀਂ ਭਾਵੇਂ ਵੱਡੇ ਆਰਥਿਕ ਸੰਕਟ ਵਿਚੋਂ ਗੁਜ਼ਰ ਰਹੇ ਹਾਂ ਪਰ ਇਸ ਸਾਲ ਦੇ ਅਖੀਰ ਤੱਕ ਕਰਜ਼ਾ ਮੁਆਫੀ ਅਮਲੀ ਰੂਪ ਵਿੱਚ ਲਾਗੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਪਣੇ ਵਾਅਦਿਆਂ ਪ੍ਰਤੀ ਵਚਨਬੱਧ ਹੈ ਤੇ ਅਸੀਂ ਹਰ ਵਾਅਦਾ ਹਰ ਹਾਲਤ ਵਿਚ ਪੂਰਾ ਕਰਾਂਗੇ। ਉਨ੍ਹਾਂ ਕਿਹਾ ਕਿ ਜੀ ਐਸ ਟੀ ਵਿਚ ਬਹੁਤ ਵੱਡੀਆਂ ਸਮੱਸਿਆਵਾਂ ਹਨ ਤੇ ਇਸੇ ਨੇ ਰਾਜਾਂ ਨੂੰ ਵੱਡੇ ਸੰਕਟ ਵਿਚ ਫਸਾ ਦਿੱਤਾ ਹੈ।

 

RELATED ARTICLES
POPULAR POSTS