14.2 C
Toronto
Friday, May 22, 2026
spot_img
Homeਪੰਜਾਬਨਵਜੋਤ ਸਿੱਧੂ ਨੂੰ ਗੋਦ ਲਏ ਸ਼ੇਰਾਂ ਦਾ ਭੁੱਲ ਗਿਆ ਸ਼ਾਇਦ ਚੇਤਾ

ਨਵਜੋਤ ਸਿੱਧੂ ਨੂੰ ਗੋਦ ਲਏ ਸ਼ੇਰਾਂ ਦਾ ਭੁੱਲ ਗਿਆ ਸ਼ਾਇਦ ਚੇਤਾ

Image Courtesy :jagbani(punjabkesar)

ਛੱਤਬੀੜ ਚਿੜੀਆਘਰ ਨੇ 8 ਲੱਖ ਰੁਪਏ ਦਾ ਭੇਜ ਦਿੱਤਾ ਨੋਟਿਸ
ਮੁਹਾਲੀ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਅਕਸਰ ਹੀ ਚਰਚਾ ਵਿਚ ਰਹਿੰਦੇ ਹਨ। ਹੁਣ ਨਵੀਂ ਗੱਲ ਇਹ ਸਾਹਮਣੇ ਆਈ ਹੈ ਕਿ ਨਵਜੋਤ ਸਿੱਧੂ ਗੋਦ ਲਏ ਸ਼ੇਰਾਂ ਨੂੰ ਸ਼ਾਇਦ ਭੁੱਲ ਗਏ ਹਨ। ਇਸ ਸਬੰਧੀ ਜ਼ੀਰਕਪੁਰ ਦੇ ਛਤਬੀੜ ਚਿੜੀਆਘਰ ਨੇ ਨਵਜੋਤ ਸਿੱਧੂ ਨੂੰ ਇੱਕ ਨੋਟਿਸ ਭੇਜਿਆ ਹੈ ਅਤੇ 8 ਲੱਖ 24 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਹੈ। ਧਿਆਨ ਰਹੇ ਕਿ ਸਿੱਧੂ ਨੇ ਸਾਲ 2018 ਵਿਚ ਇਸ ਚਿੜੀਆ ਘਰ ਵਿਚ ਸ਼ੇਰਾਂ ਦਾ ਇੱਕ ਜੋੜਾ ਗੋਦ ਲਿਆ ਸੀ। ਉਨ੍ਹਾਂ ਦਾ 2 ਸਾਲ ਦਾ ਖਰਚਾ 8 ਲੱਖ 24 ਹਜ਼ਾਰ ਬਣਦਾ ਹੈ। ਜ਼ਿਕਰਯੋਗ ਹੈ ਕਿ ਚਿੜੀਆਘਰ ਵਿਚ ਜਾਨਵਰ ਗੋਦ ਲੈਣ ਲਈ ਪੈਸੇ ਐਡਵਾਂਸ ਵਿਚ ਦੇਣੇ ਹੁੰਦੇ ਹਨ ਪਰ ਸਿੱਧੂ ਨੇ ਅਜੇ ਤੱਕ ਇਹ ਪੈਸੇ ਨਹੀਂ ਦਿੱਤੇ। ਅਮਨ ਅਤੇ ਦੀਆ ਨਾਮ ਦੇ ਇਸ ਟਾਈਗਰ ਜੋੜੇ ਦੇ ਖਰਚੇ ਲਈ ਚਿੜੀਆਘਰ ਸਿੱਧੂ ਨਾਲ ਸੰਪਰਕ ਕਰ ਰਿਹਾ ਹੈ।

RELATED ARTICLES
POPULAR POSTS