
ਇਸੇ ਮਹੀਨੇ ਨਵੀਂ ਪਾਰਟੀ ਬਣਾਉਣਗੇ ਢੀਂਡਸਾ
ਸ੍ਰੀ ਮੁਕਤਸਰ ਸਾਹਿਬ/ਬਿਊਰੋ ਨਿਊਜ਼
ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਇਸੇ ਮਹੀਨੇ ਨਵੀਂ ਪਾਰਟੀ ਬਣਾ ਲੈਣਗੇ ਅਤੇ ਨਵੀਂ ਪਾਰਟੀ ਦੇ ਨਾਮ ਬਾਰੇ ਅਜੇ ਵਿਚਾਰ ਹੀ ਹੋ ਰਿਹਾ ਹੈ। ਢੀਂਡਸਾ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਪੂਰੇ ਅਧਿਕਾਰਾਂ ਵਾਲਾ ਸੂਬਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ ਵਿਚ ਰਹਿ ਕੇ ਪੂਰੇ ਹੱਕਾਂ ਦੀ ਮੰਗ ਕਰਦੇ ਹਾਂ। ਢੀਂਡਸਾ ਨੇ ਦੱਸਿਆ ਕਿ ਉਹ ਜਿਸ ਵੀ ਪਾਰਟੀ ਦਾ ਗਠਨ ਕਰਨਗੇ, ਉਹ ਪਾਰਟੀ ਕਦੇ ਵੀ ਬਾਦਲਾਂ ਅਤੇ ਕਾਂਗਰਸ ਨਾਲ ਸਮਝੌਤਾ ਨਹੀਂ ਕਰੇਗੀ। ਢੀਂਡਸਾ ਨੇ ਇਹ ਵੀ ਕਿਹਾ ਕਿ ਇਸੇ ਮਹੀਨੇ ਹੀ ਨਵੀਂ ਜਥੇਬੰਦੀ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਸਾਰਾ ਢਾਂਚਾ ਪਾਰਟੀ ਦੇ ਡੈਲੀਗੇਟਾਂ ਵਲੋਂ ਹੀ ਤੈਅ ਕੀਤਾ ਜਾਵੇਗਾ।