-1.6 C
Toronto
Wednesday, December 24, 2025
spot_img
Homeਪੰਜਾਬਪੰਜਾਬ 'ਚ 3700 ਤੋਂ ਟੱਪੀ ਕਰੋਨਾ ਮਰੀਜ਼ਾਂ ਦੀ ਗਿਣਤੀ

ਪੰਜਾਬ ‘ਚ 3700 ਤੋਂ ਟੱਪੀ ਕਰੋਨਾ ਮਰੀਜ਼ਾਂ ਦੀ ਗਿਣਤੀ

Image Courtesy :jagbani(punjabkesar)

ਮਹਾਰਾਸ਼ਟਰ, ਤਾਮਿਲਨਾਡੂ ਅਤੇ ਦਿੱਲੀ ਕਰੋਨਾ ਤੋਂ ਜ਼ਿਆਦਾ ਪ੍ਰਭਾਵਿਤ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 3700 ਤੋਂ ਟੱਪ ਗਈ ਹੈ ਅਤੇ ਇਹ ਗਿਣਤੀ ਹੁਣ 3707 ਹੋ ਚੁੱਕੀ ਹੈ। ਪੰਜਾਬ ਵਿਚ ਹੁਣ ਤੱਕ ਕਰੋਨਾ ਨਾਲ 85 ਮੌਤਾਂ ਹੋਈਆਂ ਅਤੇ 2570 ਮਰੀਜ਼ ਸਿਹਤਯਾਬ ਹੋਏ ਹਨ। ਇਸ ਸਮੇਂ ਐਕਟਿਵ ਮਰੀਜ਼ਾਂ ਦੀ ਗਿਣਤੀ ਪੰਜਾਬ ਵਿਚ 1052 ਹੈ। ਇਸ ਦੇ ਚੱਲਦਿਆਂ ਜਲੰਧਰ ਵਿਚ ਅੱਜ ਕਰੋਨਾ ਨੇ ਵੱਡਾ ਧਮਾਕਾ ਕੀਤਾ ਅਤੇ 78 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਅੰਮ੍ਰਿਤਸਰ ਵਿਚ 40, ਡੇਰਾਬਸੀ ਨੇੜੇ ਮੁਬਾਰਕਪੁਰ ਵਿਚ 8, ਮੁਕਤਸਰ ਸਾਹਿਬ ‘ਚ 6 ਅਤੇ ਬਠਿੰਡਾ ਵਿਚ ਵੀ 3 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਸੇ ਦੌਰਾਨ ਭਾਰਤ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ ਵੀ 3 ਲੱਖ 82 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ ਅਤੇ ਹੁਣ ਤੱਕ 2 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਗਏ ਹਨ। ਲੰਘੇ 24 ਘੰਟਿਆਂ ਵਿਚ ਸਭ ਤੋਂ ਜ਼ਿਆਦਾ 13 ਹਜ਼ਾਰ ਤੋਂ ਵੀ ਵੱਧ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 342 ਕਰੋਨਾ ਪੀੜਤਾਂ ਦੀ ਜਾਨ ਵੀ ਗਈ ਹੈ ਤੇ ਕੁੱਲ 12 ਹਜ਼ਾਰ 600 ਤੋਂ ਵੱਧ ਮਰੀਜ਼ ਕਰੋਨਾ ਕਾਰਨ ਭਾਰਤ ਵਿਚ ਜਾਨ ਗੁਆ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਚ ਮਰੀਜਾਂ ਦੀ ਗਿਣਤੀ 1 ਲੱਖ 20 ਹਜ਼ਾਰ ਤੋਂ ਜ਼ਿਆਦਾ, ਤਾਮਿਲਨਾਡੂ ਵਿਚ 52 ਹਜ਼ਾਰ ਤੋਂ ਜ਼ਿਆਦਾ ਅਤੇ ਦਿੱਲੀ ਵਿਚ 50 ਹਜ਼ਾਰ ਦੇ ਕਰੀਬ ਹੈ। ਧਿਆਨ ਰਹੇ ਕਿ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਵੀ ਕਰੋਨਾ ਤੋਂ ਪੀੜਤ ਹਨ ਅਤੇ ਉਨ੍ਹਾਂ ਨੂੰ ਵੀ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ।

RELATED ARTICLES
POPULAR POSTS