ਚੰਡੀਗੜ੍ਹ/ਬਿਊਰੋ ਨਿਊਜ਼
ਨੋਟਬੰਦੀ ਦੇ ਫੈਸਲੇ ਨੂੰ ਭਾਰਤ ਸਰਕਾਰ ਦਾ ਚੰਗਾ ਕਦਮ ਮੰਨਿਆ ਗਿਆ ਹੈ ਪਰ ਇਸ ਦਾ ਅਸਰ ਭਾਰਤ ਦੇ ਨਾਲ ਵਿਦੇਸ਼ਾਂ ਵਿਚ ਵੀ ਦਿੱਸ ਰਿਹਾ ਹੈ। ਵਿਦੇਸ਼ਾਂ ਵਿਚ ਵੱਸਦੇ ਭਾਰਤੀ ਆਮ ਤੌਰ ‘ਤੇ ਆਪਣੇ ਕੋਲ ਥੋੜੀ-ਬਹੁਤੀ ਭਾਰਤੀ ਕਰੰਸੀ ਜ਼ਰੂਰ ਰੱਖਦੇ ਹਨ। ਇਸ ਨੂੰ ਉਹ ਭਾਰਤ ਫੇਰੀ ਸਮੇਂ ਹਵਾਈ ਅੱਡੇ ‘ਤੇ ਲੋੜ ਪੈਣ ‘ਤੇ ਵਰਤਣ ਲਈ ਰੱਖਦੇ ਹਨ।
ਭਾਰਤ ਵਿਚ ਬੈਠੇ ਲੋਕ ਤਾਂ ਜਿਵੇਂ-ਕਿਵੇਂ ਕਰਕੇ ਬੈਂਕਾਂ ਵਿਚੋਂ ਆਪਣੀ ਕਰੰਸੀ ਨੂੰ ਬਦਲਵਾ ਲੈਣਗੇ ਪਰ ਵਿਦੇਸ਼ੀ ਭਾਰਤੀਆਂ ਨੂੰ ਕੋਈ ਹੱਲ ਨਹੀਂ ਦਿਖਾਈ ਦੇ ਰਿਹਾ। ਅਜਿਹੇ ਵਿਚ ਉਨ੍ਹਾਂ ਕੋਲ ਸਿਰਫ ਦੋ ਹੀ ਬਦਲ ਹਨ ਜਾਂ ਤਾਂ ਉਹ ਭਾਰਤ ਆ ਕੇ ਕਰੰਸੀ ਬਦਲਵਾ ਲੈਣ ਜਾਂ ਫਿਰ ਉਨ੍ਹਾਂ ਦੇ ਇਹ ਰੁਪਏ ਮਿੱਟੀ ਬਣ ਜਾਣਗੇ। ਜੇ ਉਹ ਭਾਰਤ ਆਉਂਦੇ ਵੀ ਹਨ ਤਾਂ ਕਰੰਸੀ ਨਾਲੋਂ ਕਈ ਗੁਣਾ ਵੱਧ ਪੈਸਾ ਕਿਰਾਏ ‘ਤੇ ਹੀ ਖਰਚ ਹੋ ਜਾਵੇਗਾ, ਜਿਸ ਦਾ ਕੋਈ ਫਾਇਦਾ ਨਹੀਂ। ਅਜਿਹੇ ਵਿਚ ਵਿਦੇਸ਼ੀ ਭਾਰਤੀ ਆਪਣੇ ਆਪ ਨੂੰ ਬੇਵੱਸ ਹੀ ਮਹਿਸੂਸ ਕਰ ਰਹੇ ਹਨ। ਇੰਗਲੈਂਡ, ਅਮਰੀਕਾ, ਆਸਟ੍ਰੇਲਆ ਸਮੇਤ ਵਿਦੇਸ਼ ਵੱਸਦੇ ਭਾਰਤੀ ਸੋਸ਼ਲ ਸਾਈਟਾਂ ਜ਼ਰੀਏ ਵੀ ਲੋਕਾਂ ਤੋਂ ਕੋਈ ਹੱਲ ਪੁੱਛ ਰਹੇ ਹਨ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਨਾ ਕਰਵਾਉਣ ’ਤੇ ਵਿਰੋਧੀ ਧਿਰਾਂ ਇਕਜੁੱਟ
ਕੇਂਦਰ ਸਰਕਾਰ ਖਿਲਾਫ ਕੱਢੀ ਭੜਾਸ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ’ਚ ਸੈਨੇਟ ਚੋਣਾਂ ਨਾ ਕਰਵਾਉਣ …