ਹੁਣ ਕੋਈ ਵੀ ਵਿਅਕਤੀ 4500 ਰੁਪਏ ਤੋਂ ਵੱਧ ਦੇ ਨੋਟ ਨਹੀਂ ਤਬਦੀਲ ਕਰ ਸਕੇਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਨੋਟਬੰਦੀ ਤੋਂ ਬਾਅਦ ਬੈਂਕ ਤੋਂ ਪੈਸੇ ਬਦਲਾਉਣ ਵਾਲਿਆਂ ਲਈ ਆਰਬੀਆਈ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ। ਹੁਣ ਕੋਈ ਵੀ ਵਿਅਕਤੀ 4500 ਰੁਪਏ ਤੋਂ ਵੱਧ ਦੇ ਨੋਟ ਤਬਦੀਲ ਨਹੀਂ ਕਰਵਾ ਸਕਦਾ। ਇਹ ਮੌਕਾ ਵੀ ਸਿਰਫ ਇੱਕ ਵਾਰ ਹੀ ਮਿਲੇਗਾ। ਬੈਂਕ ਤੋਂ 4500 ਰੁਪਏ ਬਦਲਾਉਣ ਤੋਂ ਬਾਅਦ ਬਾਕੀ ਪੈਸਾ ਉਸ ਵਿਅਕਤੀ ਦੇ ਖਾਤੇ ਵਿਚ ਜਮਾਂ ਕੀਤਾ ਜਾਏਗਾ। ਇਸ ਤੋਂ ਪਹਿਲਾਂ ਹੁਕਮ ਦਿੱਤੇ ਗਏ ਸਨ ਕਿ ਜਿਹੜਾ ਵਿਅਕਤੀ ਬੈਂਕ ਤੋਂ 4500 ਰੁਪਏ ਤਬਦੀਲ ਕਰਵਾਉਂਦਾ ਹੈ, ਉਸ ਦੇ ਹੱਥ ‘ਤੇ ਸਿਆਹੀ ਦਾ ਨਿਸ਼ਾਨ ਲਗਾਇਆ ਜਾਏਗਾ। ਤਾਂ ਜੋ ਉਹ ਦੋਬਾਰਾ ਬੈਂਕ ਤੋਂ ਨੋਟ ਤਬਦੀਲ ਨਾ ਕਰਵਾ ਸਕੇ। ਪਰ ਹੁਣ ਆਰਬੀਆਈ ਨੇ ਹੋਰ ਸਖਤ ਰੁਖ ਅਪਣਾਇਆ ਹੈ। ਇਸ ਤੋਂ ਬਾਅਦ ਹੁਣ ਕੋਈ ਵੀ ਵਿਅਕਤੀ ਸਿਰਫ ਇੱਕ ਵਾਰ ਹੀ 4500 ਰੁਪਏ ਦੀ ਤਬਦੀਲੀ ਕਰਵਾ ਸਕੇਗਾ।
Check Also
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ
ਭਲਕੇ 5 ਦਸੰਬਰ ਨੂੰ ਮੰੁਬਈ ਦੇ ਅਜ਼ਾਦ ਮੈਦਾਨ ਵਿਚ ਚੁੱਕਣਗੇ ਅਹੁਦੇ ਦੀ ਸਹੰੁ ਮੁੰਬਈ/ਬਿਊਰੋ ਨਿਊਜ਼ …