15.2 C
Toronto
Friday, August 21, 2026
spot_img
Homeਭਾਰਤਵਾਰਾਣਸੀ 'ਚ ਦੋ ਸਾਲ ਤੋਂ ਬਣ ਰਹੇ ਫਲਾਈ ਓਵਰ ਦਾ ਪਿੱਲਰ ਡਿੱਗਿਆ

ਵਾਰਾਣਸੀ ‘ਚ ਦੋ ਸਾਲ ਤੋਂ ਬਣ ਰਹੇ ਫਲਾਈ ਓਵਰ ਦਾ ਪਿੱਲਰ ਡਿੱਗਿਆ

ਵਾਰਾਣਸੀ ‘ਚ ਦੋ ਸਾਲ ਤੋਂ ਬਣ ਰਹੇ ਫਲਾਈ ਓਵਰ ਦਾ ਪਿੱਲਰ ਡਿੱਗਿਆ12 ਵਿਅਕਤੀਆਂ ਦੀ ਮੌਤ, ਕਈ ਗੱਡੀਆਂ ਮਲਬੇ ‘ਚ ਦਬੀਆਂ
ਵਾਰਾਣਸੀ/ਬਿਊਰੋ ਨਿਊਜ਼
ਵਾਰਾਣਸੀ ਦੇ ਕੈਂਟ ਇਲਾਕੇ ਵਿਚ ਅੱਜ ਰੇਲਵੇ ਸਟੇਸ਼ਨ ਦੇ ਨੇੜੇ ਦੋ ਸਾਲਾਂ ਤੋਂ ਬਣ ਰਹੇ ਫਲਾਈ ਓਵਰ ਦਾ ਇਕ ਪਿੱਲਰ ਅਚਾਨਕ ਡਿੱਗ ਗਿਆ। ਇਸ ਹਾਦਸੇ ਵਿਚ 12 ਵਿਅਕਤੀਆਂ ਦੀ ਜਾਨ ਚਲੀ ਗਈ। ਕਈ ਵਿਅਕਤੀਆਂ ਦੇ ਪਿੱਲਰ ਹੇਠਾਂ ਦੱਬੇ ਹੋਣ ਦੀ ਸ਼ੰਕਾ ਹੈ ਅਤੇ ਮੌਤਾਂ ਦੀ ਗਿਣਤੀ ਵੀ ਵਧ ਸਕਦੀ ਹੈ। ਜਾਣਕਾਰੀ ਅਨੁਸਾਰ ਕਰੀਬ ਇਕ ਦਰਜਨ ਗੱਡੀਆਂ ਮਲਬੇ ‘ਚ ਦਬ ਗਈਆਂ। ਵਾਰਾਣਸੀ ਦਾ ਇਹ ਇਲਾਕਾ ਭੀੜ ਭੜੱਕੇ ਵਾਲਾ ਹੈ। ਪ੍ਰਸ਼ਾਸਨ ਵਲੋਂ ਰਾਹਤ ਕਾਰਜ ਚਲਾਏ ਗਏ ਹਨ। ਯੂਪੀ ਦੇ ਮੁੱਖ ਮੰਤਰੀ ਨੇ ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

RELATED ARTICLES
POPULAR POSTS