0.8 C
Toronto
Wednesday, December 3, 2025
spot_img
Homeਭਾਰਤਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਕੀਤੀ ਹਦਾਇਤ

ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਕੀਤੀ ਹਦਾਇਤ

ਟਾਈਟਲਰ ਦੱਸੇ ਕਿ ਲਾਈ ਡਿਟੈਕਟਰ ਟੈਸਟ ਕਰਵਾਉਣਾ ਚਾਹੁੰਦਾ ਹੈ ਜਾਂ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਹਦਾਇਤ ਦਿੱਤੀ ਕਿ ਉਹ ਸਾਫ਼ ਤੌਰ ‘ਤੇ ਦੱਸੇ ਕਿ ਉਹ ਝੂਠ ਬੋਲਣ ਵਾਲੀ ਮਸ਼ੀਨ ਰਾਹੀਂ (ਲਾਈ ਡਿਟੈਕਟਰ) ਟੈਸਟ ਕਰਾਉਣਾ ਚਾਹੁੰਦਾ ਹੈ ਜਾਂ ਨਹੀਂ। ਗ਼ੌਰਤਲਬ ਹੈ ਕਿ ਸੀਬੀਆਈ ਨੇ ਉਸ ਨੂੰ 1984 ਦੇ ਸਿੱਖ ਕਤਲੇਆਮ ਦੇ ਕੇਸ ਵਿੱਚੋਂ ਕਲੀਨ ਚਿੱਟ ਦਿੱਤੀ ਹੋਈ ਹੈ। ਇਹ ਹੁਕਮ ਐਡੀਸ਼ਨਲ ਚੀਫ਼ ਮੈਟਰੋਪੌਲਿਟਨ ਮੈਜਿਸਟਰੇਟ ਸ਼ਵਾਲੀ ਸ਼ਰਮਾ ਨੇ ਜਾਰੀ ਕੀਤੇ। ਜੱਜ ਨੇ ਕਿਹਾ ਕਿ ਉਹ ਕੋਈ ਬਾਸ਼ਰਤ ਰਜ਼ਾਮੰਦੀ ਨਹੀਂ ਚਾਹੁੰਦੀ। ਉਨ੍ਹਾਂ ਟਾਈਟਲਰ ਨੂੰ ਕਿਹਾ ਕਿ ਉਹ ਹਲਫ਼ਨਾਮਾ ਦਾਖ਼ਲ ਕਰਨ ਜਾਂ ਨਿੱਜੀ ਰੂਪ ਵਿੱਚ ਅਦਾਲਤ ਵਿਚ ਪੇਸ਼ ਹੋਣ। ਅਦਾਲਤ ਨੇ ਅਜਿਹੇ ਹੀ ਹੁਕਮ ਕਾਰੋਬਾਰੀ ਅਭਿਸ਼ੇਕ ਵਰਮਾ ਸਬੰਧੀ ਜਾਰੀ ਕੀਤੇ। ਅਦਾਲਤ ਨੇ ਆਖਿਆ ਕਿ ਸੀਬੀਆਈ ਵੱਲੋਂ ਉਨ੍ਹਾਂ ਦੋਵਾਂ ਦੇ ਲਾਈ ਡਿਟੈਕਟਰ ਲਈ ਦਿੱਤੀ ਅਰਜ਼ੀ ਮੰਨਣਯੋਗ ਹੈ। ਇਸ ਤੋਂ ਪਹਿਲਾਂ ਲੰਘੇ ਮਹੀਨੇ ਅਦਾਲਤ ਨੇ ਟਾਈਟਲਰ ਤੇ ਹਥਿਆਰਾਂ ਦੇ ਕਾਰੋਬਾਰੀ ਵਰਮਾ ਦਾ ਲਾਈ ਡਿਟੈਕਟਰ ਟੈਸਟ ਕਰਾਉਣ ਲਈ ਸੀਬੀਆਈ ਵੱਲੋਂ ਦਿੱਤੀ ਗਈ ਅਰਜ਼ੀ ਉਤੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਸੀ।

RELATED ARTICLES
POPULAR POSTS