Breaking News
Home / ਭਾਰਤ / ਦਿੱਲੀ ਤੇ ਮਹਾਰਾਸ਼ਟਰ ’ਚ 62 ਸਾਲਾਂ ਬਾਅਦ ਇਕੋ ਸਮੇਂ ਆਇਆ ਮਾਨਸੂਨ

ਦਿੱਲੀ ਤੇ ਮਹਾਰਾਸ਼ਟਰ ’ਚ 62 ਸਾਲਾਂ ਬਾਅਦ ਇਕੋ ਸਮੇਂ ਆਇਆ ਮਾਨਸੂਨ

ਪੰਜਾਬ ਸਣੇ 23 ਸੂਬਿਆਂ ਵਿਚ ਅਗਲੇ 4 ਦਿਨ ਭਾਰੀ ਮੀਂਹ ਦੀ ਭਵਿੱਖਬਾਣੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਅਤੇ ਮਹਾਰਾਸ਼ਟਰ ਵਿਚ ਅੱਜ ਐਤਵਾਰ ਸਵੇਰੇ ਮਾਨਸੂਨ ਦੀ ਐਂਟਰੀ ਹੋ ਗਈ ਹੈ। ਮੌਸਮ ਵਿਭਾਗ ਦੇ ਮੁਤਾਬਕ, 62 ਸਾਲਾਂ ਬਾਅਦ ਦਿੱਲੀ ਅਤੇ ਮਹਾਰਾਸ਼ਟਰ ਵਿਚ ਇਕੋ ਸਮੇਂ ਮਾਨਸੂਨ ਪਹੁੰਚਿਆ ਹੈ। ਇਸ ਤੋਂ ਪਹਿਲਾਂ 21 ਜੂਨ 1961 ਨੂੰ ਦੋਵੇਂ ਜਗ੍ਹਾ ਇਕ ਹੀ ਦਿਨ ਮਾਨਸੂਨ ਦਾਖਲ ਹੋਇਆ ਸੀ। ਅਗਲੇ ਦੋ ਦਿਨਾਂ ਵਿਚ ਮਾਨਸੂਨ ਦਿੱਲੀ ਅਤੇ ਮੁੰਬੲਂੀ ਨੂੰ ਪੂਰੀ ਤਰ੍ਹਾਂ ਕਵਰ ਕਰ ਲਵੇਗਾ। ਮੁੰਬਈ ਵਿਚ ਲੰਘੇ ਕੱਲ੍ਹ ਤੋਂ ਲਗਾਤਾਰ ਮੀਂਹ ਪਿਆ ਹੈ ਅਤੇ ਮੁੰਬਈ ਦੇ ਕੁਝ ਹਿੱਸਿਆਂ ਵਿਚ ਯੈਲੋ ਅਤੇ ਕੁਝ ਹਿੱਸਿਆਂ ਵਿਚ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ, ਹਰਿਆਣਾ ਅਤੇ ਦਿੱਲੀ ਸਣੇ ਦੇਸ਼ ਦੇ 23 ਸੂੁਬਿਆਂ ਵਿਚ ਅਗਲੇ ਚਾਰ ਦਿਨ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ।

 

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …