10.4 C
Toronto
Friday, May 1, 2026
spot_img
Homeਭਾਰਤਸ਼ਸ਼ੀ ਕਲਾ ਦਾ ਤਾਮਿਲਨਾਡੂ ਦੀ ਮੁੱਖ ਮੰਤਰੀ ਬਣਨ ਦਾ ਸੁਪਨਾ ਟੁੱਟਿਆ

ਸ਼ਸ਼ੀ ਕਲਾ ਦਾ ਤਾਮਿਲਨਾਡੂ ਦੀ ਮੁੱਖ ਮੰਤਰੀ ਬਣਨ ਦਾ ਸੁਪਨਾ ਟੁੱਟਿਆ

ਅਦਾਲਤ ਨੇ 21 ਸਾਲ ਪੁਰਾਣੇ ਆਮਦਨ ਦੇ ਕੇਸ ਵਿਚ ਦੋਸ਼ੀ ਐਲਾਨਿਆ
ਸ਼ਸ਼ੀ ਕਲਾ ਨੂੰ ਹੁਣ ਜਾਣਾ ਪਵੇਗਾ ਜੇਲ੍ਹ, 6 ਸਾਲ ਤੱਕ ਚੋਣ ਵੀ ਨਹੀਂ ਲੜ ਸਕੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਤਾਮਿਲਨਾਡੂ ਵਿੱਚ ਮੁੱਖ ਮੰਤਰੀ ਬਣਨ ਲਈ ਪਨੀਰਸੇਲਮ ਨਾਲ ਰਾਜਨੀਤਿਕ ਲੜਾਈ ਲੜ ਰਹੀ ਸ਼ਸ਼ੀ ਕਲਾ ਦੀਆਂ ਦਿੱਕਤਾਂ ਹੋਰ ਵਧ ਗਈਆਂ ਹਨ। ਸੁਪਰੀਮ ਕੋਰਟ ਨੇ 21 ਸਾਲ ਪੁਰਾਣੇ ਆਮਦਨ ਤੋਂ ਜ਼ਿਆਦਾ ਸੰਪਤੀ ਬਣਾਉਣ ਦੇ ਮਾਮਲੇ ਵਿੱਚ ਸ਼ਸ਼ੀ ਕਲਾ ਅਤੇ ਉਨ੍ਹਾਂ ਦੇ ਦੋ ਰਿਸ਼ਤੇਦਾਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸ਼ਸ਼ੀ ਕਲਾ ਨੂੰ 100 ਕਰੋੜ ਦਾ ਜੁਰਮਾਨਾ ਵੀ ਦੇਣਾ ਪਵੇਗਾ। ਇਸ ਤੋਂ ਇਲਾਵਾ ਸ਼ਸ਼ੀ ਕਲਾ 6 ਸਾਲ ਤੱਕ ਲਈ ਚੋਣ ਵੀ ਨਹੀਂ ਲੜ ਸਕੇਗੀ। ਸੁਪਰੀਮ ਕੋਰਟ ਦੇ ਇਸ ਆਦੇਸ਼ ਤੋਂ ਬਾਅਦ ਸ਼ਸ਼ਕੀਲਾ ਦਾ ਤਾਮਿਲਨਾਡੂ ਦੀ ਮੁੱਖ ਮੰਤਰੀ ਬਣਨ ਦਾ ਸੁਪਨਾ ਟੁੱਟ ਗਿਆ ਹੈ।
ਇਸ ਤੋਂ ਪਹਿਲਾਂ ਹਾਈਕੋਰਟ ਨੇ ਸ਼ਸ਼ੀ ਕਲਾ ਨੂੰ ਬਰੀ ਕਰ ਦਿੱਤਾ ઠਗਿਆ ਸੀ । ਇਸੇ ਮਾਮਲੇ ਨੂੰ ਸੁਪਰੀਮ ਕੋਰਟ ਨੇ ਪਲਟ ਦਿੱਤਾ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸ਼ਸ਼ੀ ਕਲਾ ਨੂੰ ਹੁਣ ਆਤਮ ਸਮਰਪਣ ਕਰਕੇ ਜੇਲ੍ਹ ਜਾਣਾ ਪਵੇਗਾ।
ਜ਼ਿਕਰਯੋਗ ਹੈ ਕਿ ਬੰਗਲੌਰ ਦੀ ਸਪੈਸ਼ਲ ਅਦਾਲਤ ਨੇ 27 ਸਤੰਬਰ 2014 ਨੂੰ ਜੈਲਲਿਤਾ, ਸ਼ਸ਼ੀ ਕਲਾ ਅਤੇ ਦੋ ਹੋਰ ਨੂੰ ਆਮਦਨ ਤੋਂ ਜ਼ਿਆਦਾ ਸੰਪਤੀ ਬਣਾਉਣ ਦੇ ਦੋਸ਼ ਵਿੱਚ ਦੋਸ਼ੀ ਕਰਾਰ ਦਿੱਤਾ ਸੀ।
ਇਸ ਦੌਰਾਨ ਸ਼ਸ਼ੀ ਕਲਾ ਨੇ ਸਰੈਂਡਰ ਕਰਨ ਤੋਂ ਪਹਿਲਾਂ ਪਲਾਨੀਸਵਾਮੀ ਨੂੰ ਪਾਰਟੀ ਦਾ ਅਗਲਾ ਨੇਤਾ ਐਲਾਨ ਦਿੱਤਾ ਹੈ ਅਤੇ ਪਹਿਲਾਂ ਮੁੱਖ ਮੰਤਰੀ ਰਹੇ ਪਨੀਰਸੇਲਬਮ ਸਮੇਤ 20 ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਸ਼ਸ਼ੀ ਕਲਾ ਤੋਂ ਬਾਅਦ ਹੁਣ ਨਵੇਂ ਚੁਣੇ ਗਏ ਵਿਧਾਇਕ ਦਲ ਦੇ ਨੇਤਾ ਪਲਾਨੀਸਵਾਮੀ ਨੇ 124 ਵਿਧਾਇਕਾਂ ਦੇ ਨਾਲ ਗਵਰਨਰ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ।

RELATED ARTICLES
POPULAR POSTS