ਕਿਹਾ, ਫਿਲਮ ਵਿਚਾਲੇ ਰਾਸ਼ਟਰੀ ਗੀਤ ਵੱਜਣ ‘ਤੇ ਖੜ੍ਹੇ ਹੋਣ ਦੀ ਲੋੜ ਨਹੀਂ
ਫਿਲਮ ਸ਼ੁਰੂ ਹੁੰਦੇ ਸਮੇਂ ਰਾਸ਼ਟਰੀ ਗੀਤ ਦੇ ਚੱਲਣ ਦੌਰਾਨ ਖੜ੍ਹੇ ਹੋਣਾ ਜ਼ਰੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿਚ ਸੋਧ ਕਰਦਿਆਂ ਕਿਹਾ ਹੈ ਕਿ ਕਿਸੇ ਫਿਲਮ, ਨਿਊਜਰੀਲ ਜਾਂ ਡਾਕੂਮੈਂਟਰੀ ਵਿਚ ਕਹਾਣੀ ਵਿਚਾਲੇ ਰਾਸ਼ਟਰੀ ਗੀਤ ਵਜਾਉਣ ਸਮੇਂ ਦਰਸ਼ਕਾਂ ਨੂੰ ਖੜ੍ਹੇ ਹੋਣ ਦੀ ਲੋੜ ਨਹੀਂ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਸਾਫ ਕੀਤਾ ਕਿ ਫਿਲਮ ਦੇ ਸ਼ੁਰੂ ਹੁੰਦੇ ਸਮੇਂ ਰਾਸ਼ਟਰੀ ਗੀਤ ਦੇ ਚੱਲਣ ਦੌਰਾਨ ਖੜ੍ਹਾ ਹੋਣਾ ਜ਼ਰੂਰੀ ਹੈ। ਇਸ ਦੌਰਾਨ ਰਾਸ਼ਟਰੀ ਗੀਤ ਗਾਇਆ ਵੀ ਜਾਏ, ਇਹ ਜਰੂਰੀ ਨਹੀਂ। ਇਸ ਮਾਮਲੇ ਵਿਚ ਅਗਲੀ ਸੁਣਵਾਈ 18 ਅਪ੍ਰੈਲ ਨੂੰ ਹੋਵੇਗੀ।
ਜ਼ਿਕਰਯੋਗ ਹੈ ਕਿ 30 ਨਵੰਬਰ ਨੂੰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਸਿਨੇਮਾ ਘਰਾਂ ਵਿਚ ਫਿਲਮ ਤੋਂ ਪਹਿਲਾਂ ਰਾਸ਼ਟਰੀ ਗੀਤ ਵਜਾਇਆ ਜਾਵੇ ਤੇ ਹਾਲ ਵਿਚ ਮੌਜੂਦ ਲੋਕ ਰਾਸ਼ਟਰੀ ਗੀਤ ਦੇ ਸਨਮਾਨ ‘ਚ ਖੜ੍ਹੇ ਹੋਣ। ਇਸ ਦੇ ਨਾਲ ਹੀ ਜਦੋਂ ਰਾਸ਼ਟਰੀ ਗੀਤ ਚੱਲੇ, ਉਸ ਵੇਲੇ ਸਿਨੇਮਾ ਹਾਲ ਦੇ ਦਰਵਾਜੇ ਬੰਦ ਰੱਖੇ ਜਾਣ। ਜਸਟਿਸ ਦੀਪਕ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਸੀ ਜੇਕਰ ਤੁਸੀਂ ਭਾਰਤੀ ਹੋ ਤਾਂ ਤੁਹਾਨੂੰ ਰਾਸ਼ਟਰੀ ਗੀਤ ਦੇ ਸਨਮਾਨ ਵਿਚ ਖੜ੍ਹੇ ਹੋਣ ਲਈ ਤਕਲੀਫ ਨਹੀਂ ਹੋਣੀ ਚਾਹੀਦੀ।
Check Also
ਬਿ੍ਰਟੇਨ ਦੇ ਕਿੰਗ ਚਾਰਲਸ ਨਿੱਜੀ ਦੌਰੇ ’ਤੇ ਬੈਂਗਲੁਰੂ ਪਹੁੰਚੇ
ਤਾਜਪੋਸ਼ੀ ਤੋਂ ਬਾਅਦ ਕਿੰਗ ਚਾਰਲਸ ਦੀ ਇਹ ਪਹਿਲੀ ਭਾਰਤ ਯਾਤਰਾ ਨਵੀਂ ਦਿੱਲੀ/ਬਿਊਰੋ ਨਿਊਜ਼ : ਬਿ੍ਰਟੇਨ …