ਜੰਮੂ ਕਸ਼ਮੀਰ ਦੇ ਮਾਮਲਿਆਂ ਬਾਰੇ ਮਾਹਿਰ ਅਰਵਿੰਦ ਕੁਮਾਰ ਆਈ.ਬੀ. ਦੇ ਮੁਖੀ ਬਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਨਰਿੰਦਰ ਮੋਦੀ ਸਰਕਾਰ ਨੇ ਬਾਲਾਕੋਟ ਹਮਲੇ ਦੀ ਰਣਨੀਤੀ ਘੜਨ ਵਾਲੇ ਸਾਮੰਤ ਗੋਇਲ ਨੂੰ ਰਾਅ ਦਾ ਡਾਇਰੈਕਟਰ ਬਣਾ ਦਿੱਤਾ ਅਤੇ ਅਰਵਿੰਦ ਕੁਮਾਰ ਨੂੰ ਆਈ.ਬੀ. ਦਾ ਮੁਖੀ ਨਿਯੁਕਤ ਕਰ ਦਿੱਤਾ ਹੈ। ਅਰਵਿੰਦ ਕੁਮਾਰ ਅਤੇ ਸਾਮੰਤ ਦੋਵੇਂ 1984 ਬੈਚ ਦੇ ਆਈ.ਪੀ.ਐਸ. ਅਫਸਰ ਹਨ। ਗੋਇਲ ਪੰਜਾਬ ਕੇਡਰ ਅਤੇ ਅਰਵਿੰਦ ਕੁਮਾਰ ਅਸਾਮ-ਮੇਘਾਲਿਆ ਕੇਡਰ ਤੋਂ ਹਨ। ਧਿਆਨ ਰਹੇ ਕਿ ਗੋਇਲ ਲੰਘੇ ਫਰਵਰੀ ਮਹੀਨੇ ਪਾਕਿਸਤਾਨ ਦੇ ਬਾਲਾਕੋਟ ‘ਚ ਏਅਰ ਸਟ੍ਰਾਈਕ ਅਤੇ 2016 ਵਿਚ ਸਰਜੀਕਲ ਸਟ੍ਰਾਈਕ ਦੀ ਰਣਨੀਤੀ ਘੜਨ ਵਾਲੇ ਅਫਸਰਾਂ ਵਿਚ ਸ਼ਾਮਲ ਹਨ। ਉਨ੍ਹਾਂ ਪੰਜਾਬ ਵਿਚ ਵੀ ਕਾਲੇ ਦੌਰ ਸਮੇਂ ਸ਼ਾਂਤੀ ਬਹਾਲੀ ਲਈ ਭੂਮਿਕਾ ਨਿਭਾਈ ਸੀ। ਇਸੇ ਤਰ੍ਹਾਂ ਅਰਵਿੰਦ ਕੁਮਾਰ ਨੂੰ ਜੰਮੂ ਕਸ਼ਮੀਰ ਦੇ ਮਾਮਲਿਆਂ ਬਾਰੇ ਮਾਹਿਰ ਮੰਨਿਆ ਜਾ ਰਿਹਾ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …