ਕਮੇਟੀ ਡਿਜ਼ਾਈਨ ਫਾਈਨਲ ਕਰਨ ‘ਚ ਲੱਗੀ
ਬੈਂਗਲੁਰੂ/ਬਿਊਰੋ ਨਿਊਜ਼
ਕਰਨਾਟਕ ਸਰਕਾਰ ਸੂਬੇ ਲਈ ਵੱਖਰਾ ਝੰਡਾ ਅਤੇ ਚਿੰਨ੍ਹ ਲਈ ਐਕਸ਼ਨ ਵਿਚ ਆ ਗਈ ਹੈ। ਸਰਕਾਰ ਨੇ 9 ਮੈਂਬਰਾਂ ਦੀ ਇਕ ਕਮੇਟੀ ਬਣਾਈ ਹੈ, ਜਿਸ ਨੂੰ ਝੰਡਾ ਡਿਜ਼ਾਈਨ ਕਰਨ ਅਤੇ ਚਿੰਨ੍ਹ ਤੈਅ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕਮੇਟੀ ਇਸ ਬਾਰੇ ਆਪਣੀ ਰਿਪੋਰਟ ਸੌਂਪੇਗੀ ਅਤੇ ਇਸ ਤੋਂ ਬਾਅਦ ਇਸ ਨੂੰ ਕਾਨੂੰਨੀ ਮਾਨਤਾ ਦਿਵਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਜੇਕਰ ਇਹ ਫੈਸਲਾ ਲਾਗੂ ਹੋ ਜਾਂਦਾ ਹੈ ਤਾਂ ਜੰਮੂ ਕਸ਼ਮੀਰ ਤੋਂ ਬਾਅਦ ਕਰਨਾਟਕ ਦੇਸ਼ ਦਾ ਦੂਜਾ ਅਜਿਹਾ ਸੂਬਾ ਹੋਵੇਗਾ, ਜਿਸ ਦਾ ਆਪਣਾ ਝੰਡਾ ਹੋਵੇਗਾ। ਇਹ ਕਦਮ ਅਜਿਹੇ ਸਮੇਂ ਉਠਾਇਆ ਹੈ ਜਦੋਂ ਕੁਝ ਮਹੀਨਿਆਂ ਬਾਅਦ ਹੀ ਸੂਬੇ ਵਿਚ ਚੋਣਾਂ ਹੋਣੀਆਂ ਹਨ। ਇਸ ਸਬੰਧੀ ਕੇਂਦਰੀ ਮੰਤਰੀ ਸਦਾਨੰਦ ਗੌੜਾ ਨੇ ਕਿਹਾ ਕਿ ਭਾਰਤ ਇਕ ਰਾਸ਼ਟਰ ਹੈ ਇਸਦੇ ਦੋ ਝੰਡੇ ਨਹੀਂ ਹੋ ਸਕਦੇ।
Check Also
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲ੍ਹੇ
ਪਹਿਲੇ ਦਿਨ ਵੱਡੀ ਗਿਣਤੀ ਸਰਧਾਲੂਆਂ ਨੇ ਮੱਥਾ ਟੇਕਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਉੱਤਰਾਖੰਡ ’ਚ ਗੁਰਦੁਆਰਾ ਸ੍ਰੀ …