ਦੇਸ਼ ਵਿਚ ਕਰੋਨਾ ਪੀੜਤਾਂ ਦੀ ਗਿਣਤੀ 68 ਲੱਖ ਵੱਲ ਨੂੰ ਵਧੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਦੇ ਨਵੇਂ ਮਾਮਲਿਆਂ ਨਾਲੋਂ ਠੀਕ ਹੋਣ ਵਾਲਿਆਂ ਦੀ ਦਰ ਵਧਣ ਲੱਗੀ ਹੈ ਅਤੇ ਲੰਘੇ 19 ਦਿਨਾਂ ਵਿਚ 1 ਲੱਖ 10 ਹਜ਼ਾਰ ਤੋਂ ਜ਼ਿਆਦਾ ਕਰੋਨਾ ਐਕਟਿਵ ਮਾਮਲੇ ਘੱਟ ਹੋਏ ਹਨ। ਇਸਦੇ ਚੱਲਦਿਆਂ ਦੇਸ਼ ਵਿਚ ਕਰੋਨਾ ਮਾਮਲਿਆਂ ਦੀ ਗਿਣਤੀ 68 ਲੱਖ ਵੱਲ ਨੂੰ ਵਧਦਿਆਂ 67 ਲੱਖ 57 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ 57 ਲੱਖ 45 ਹਜ਼ਾਰ ਤੋਂ ਜ਼ਿਆਦਾ ਕਰੋਨਾ ਪੀੜਤ ਤੰਦਰੁਸਤ ਵੀ ਹੋਏ ਹਨ। ਭਾਰਤ ਵਿਚ ਕਰੋਨਾ ਕਰਕੇ ਹੁਣ ਤੱਕ 1 ਲੱਖ 4 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਉਧਰ ਦੂਜੇ ਪਾਸੇ ਸੰਸਾਰ ਭਰ ਵਿਚ ਕਰੋਨਾ ਪੀੜਤਾਂ ਦਾ ਅੰਕੜਾ 3 ਕਰੋੜ 61 ਲੱਖ ਤੋਂ ਪਾਰ ਜਾ ਚੁੱਕਾ ਹੈ ਅਤੇ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੀ 2 ਕਰੋੜ 72 ਲੱਖ ਦੇ ਕਰੀਬ ਹੋ ਗਈ ਹੈ। ਧਿਆਨ ਰਹੇ ਕਿ ਦੁਨੀਆ ਭਰ ਵਿਚ ਕਰੋਨਾ ਹੁਣ ਤੱਕ 10 ਲੱਖ 55 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਲੈ ਚੁੱਕਾ ਹੈ।
Check Also
1984 ਸਿੱਖ ਕਤਲੇਆਮ ਮਾਮਲੇ ’ਚ ਸੱਜਣ ਕੁਮਾਰ ਖਿਲਾਫ਼ ਫੈਸਲਾ ਟਲਿਆ
ਅਗਲੀ ਸੁਣਵਾਈ ਦੌਰਾਨ ਅਦਾਲਤ 16 ਦਸੰਬਰ ਨੂੰ ਸੁਣਾਏਗੀ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : 1984 ਸਿੱਖ …