15.7 C
Toronto
Friday, July 24, 2026
spot_img
HomeਕੈਨੇਡਾFrontਅਮਰੀਕੀ ਉਪ ਰਾਸ਼ਟਰਪਤੀ ਵੈਂਸ ਨੇ ਪਰਿਵਾਰ ਨਾਲ ਤਾਜ ਮਹਿਲ ਦਾ ਕੀਤਾ ਦੌਰਾ 

ਅਮਰੀਕੀ ਉਪ ਰਾਸ਼ਟਰਪਤੀ ਵੈਂਸ ਨੇ ਪਰਿਵਾਰ ਨਾਲ ਤਾਜ ਮਹਿਲ ਦਾ ਕੀਤਾ ਦੌਰਾ 

ਚਾਰ ਦਿਨਾਂ ਦੇ ਦੌਰੇ ’ਤੇ ਭਾਰਤ ਪਹੁੰਚੇ ਹੋਏ ਹਨ ਜੇ.ਡੀ. ਵੈਂਸ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕੀ ਉਪ-ਰਾਸ਼ਟਰਪਤੀ ਜੇਡੀ ਵੈਂਸ ਨੇ ਅੱਜ ਬੁੱਧਵਾਰ ਨੂੰ ਆਪਣੀ ਪਤਨੀ ਊਸ਼ਾ ਵੈਂਸ ਅਤੇ ਆਪਣੇ ਤਿੰਨ ਬੱਚਿਆਂ ਨਾਲ ਤਾਜ ਮਹਿਲ ਦਾ ਦੌਰਾ ਕੀਤਾ। ਵੈਂਸ ਨੇ ਆਪਣੀ ਫੇਰੀ ਤੋਂ ਬਾਅਦ ਵਿਜ਼ਟਰ ਡਾਇਰੀ ਵਿਚ ਲਿਖਿਆ ਕਿ ਤਾਜ ਮਹਿਲ ਸ਼ਾਨਦਾਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੈਂਸ ਪਰਿਵਾਰ ਅੱਜ ਬੁੱਧਵਾਰ ਨੂੰ ਜੈਪੁਰ ਤੋਂ ਆਗਰਾ ਹਵਾਈ ਅੱਡੇ ’ਤੇ ਪੁੱਜਿਆ, ਜਿੱਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਜੇ.ਡੀ. ਵੈਂਸ ਆਪਣੇ ਪਰਿਵਾਰ ਨਾਲ ਚਾਰ ਦਿਨ ਲਈ ਭਾਰਤ ਦੌਰੇ ’ਤੇ ਪਹੁੰਚੇ ਹੋਏ ਹਨ।
RELATED ARTICLES
POPULAR POSTS