ਸ਼ਿਵਰਾਜ ਸਿੰਘ ਚੌਹਾਨ ਬੁੱਧਨੀ ਸੀਟ ਤੋਂ ਛੇਵੀਂ ਵਾਰ ਜਿੱਤ ਕੀਤੀ ਪ੍ਰਾਪਤ
ਕਾਂਗਰਸੀ ਉਮੀਦਵਾਰ ਨੂੰ 1.04 ਲੱਖ ਵੋਟਾਂ ਨਾਲ ਹਰਾਇਆ
ਭੂਪਾਲ/ਬਿਊਰੋ ਨਿਊਜ਼ :
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਭਾਜਪਾ ਉਮੀਦਵਾਰ ਸ਼ਿਵਰਾਜ ਸਿੰਘ ਚੌਹਾਨ ਨੇ ਮੌਜੂਦਾ ਵਿਧਾਨ ਸਭਾ ਚੋਣਾਂ ਵਿੱਚ ਬੁੱਧਨੀ ਸੀਟ ਤੋਂ ਛੇਵੀਂ ਵਾਰ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਕਰਾਮ ਮਸਤਾਲ ਨੂੰ 1,04,947 ਵੋਟਾਂ ਨਾਲ ਮਾਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਚੌਹਾਨ ਨੇ ਪਹਿਲੀ ਵਾਰ ਬੁੱਧਨੀ ਸੀਟ ਤੋਂ 1990 ਵਿੱਚ ਜਿੱਤ ਦਰਜ ਕੀਤੀ ਸੀ ਤੇ ਉਹ ਮੱਧ ਪ੍ਰਦੇਸ਼ ਦੇ ਸਭ ਤੋਂ ਲੰਬੇ ਸਮੇਂ ਤਕ ਮੁੱਖ ਮੰਤਰੀ ਰਹੇ ਹਨ। ਸ਼ਿਵਰਾਜ ਸਿੰਘ ਚੌਹਾਨ ਭਾਜਪਾ ਦੇ ਹਰਮਨ ਪਿਆਰੇ ਆਗੂਆਂ ਵਿਚੋਂ ਇਕ ਹਨ ਅਤੇ ਉਹ ਸਾਫ਼ ਛਵੀ ਲਈ ਜਾਣੇ ਜਾਂਦੇ ਹਨ।