ਵਾਸ਼ਿੰਗਟਨ : ਅਮਰੀਕਾ ਵਿਚ ਐਡੋਲਫ ਹਿਟਲਰ ਦੇ ਨਿੱਜੀ ਫੋਨ ਦੀ ਨਿਲਾਮੀ ਕੀਤੀ ਗਈ ਹੈ। ਇਹ 243,000 ਡਾਲਰ (ਕਰੀਬ 1.6 ਕਰੋੜ ਰੁਏ) ਵਿਚ ਵਿਕਿਆ। ਜਰਮਨੀ ‘ਚ ਨਾਜ਼ੀ ਸਮਰਾਜ ਦੇ ਪਤਨ ਤੋਂ ਬਾਅਦ ਇਹ ਫੋਨ ਬਰਲਿਨ ਦੇ ਇਕ ਬੰਕਰ ਤੋਂ ਮਿਲਿਆ ਸੀ। ਹਿਟਲਰ ਨੇ ਦੂਜੀ ਵਿਸ਼ਵ ਜੰਗ ਸਮੇਂ ਇਸੇ ਫੋਨ ਰਾਹੀਂ ਕਈ ਆਦੇਸ਼ ਦਿੱਤੇ ਸਨ। ਨਿਲਾਮੀ ਘਰ ਐਲੇਗਜ਼ੈਂਡਰ ਹਿਸਟੋਰੀਕਲ ਨੇ ਐਤਵਾਰ ਨੂੰ ਫੋਨ ਦੀ ਨਿਲਾਮੀ ਕੀਤੀ। ਇਸ ਨੂੰ ਸਭ ਤੋਂ ਜ਼ਿਆਦਾ ਬੋਲੀ ਲਗਾਉਣ ਵਾਲੇ ਮੈਰੀਲੈਂਡ ਦੇ ਇਕ ਵਿਅਕਤੀ ਨੂੰ ਵੇਚਿਆ ਗਿਆ ਹੈ। ਖ਼ਰੀਦਦਾਰ ਦਾ ਨਾਂ ਨਸ਼ਰ ਨਹੀਂ ਕੀਤਾ ਗਿਆ। ਫੋਨ ਦੀ ਨਿਲਾਮੀ ਲਈ ਸ਼ੁਰੂਆਤੀ ਬੋਲੀ ਇਕ ਲੱਖ ਡਾਲਰ ਰੱਖੀ ਗਈ ਸੀ। ਇਸ ਨਾਲ ਦੂਜੀਆਂ ਕਈ ਫ਼ੌਜੀ ਚੀਜ਼ਾਂ ਦੀ ਵੀ ਨਿਲਾਮੀ ਕੀਤੀ ਗਈ।
Check Also
ਹੇਮਕੁੰਟ ਸਾਹਿਬ ਯਾਤਰਾ ਲਈ ਪਹਿਲਾ ਜਥਾ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੋਂ ਹੋਇਆ ਰਵਾਨਾ
ਭਲਕੇ ਐਤਵਾਰ ਨੂੰ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਖ ਸਰਧਾਲੂਆਂ …