ਮਹਾਰਾਸ਼ਟਰ ਦੇ ਸੋਲਾਪੁਰ ਵਿਚ ਰੇਲਵੇ ਦਾ ਪ੍ਰਯੋਗ
ਸੋਲਾਪੁਰ/ਬਿਊਰੋ ਨਿਊਜ਼ : ਚਾਰ ਘੰਟੇ ਵਿਚ ਰੇਲ ਟਰੈਕ ਨੂੰ ਤੋੜੇ ਬਿਨਾ ਰੇਲਵੇ ਨੇ ਅੰਡਰ ਬ੍ਰਿਜ ਬਣਾਇਆ ਹੈ। ਮਹਾਰਾਸ਼ਟਰ ਦੇ ਸੋਲਾਪੁਰ ਵਿਚ ਪਹਿਲੀ ਵਾਰ ਦੇਸ਼ ਵਿਚ ਇੰਨੀ ਤੇਜ਼ੀ ਨਾਲ ਅੰਡਰ ਬ੍ਰਿਜ ਬਣਾਇਆ ਗਿਆ ਹੈ।
ਇਹ ਦਾਅਵਾ ਸੋਲਾਪੁਰ ਰੇਲ ਵਿਭਾਗ ਨੇ ਕੀਤਾ ਹੈ। ਆਮ ਤੌਰ ‘ਤੇ ਅੰਡਰ ਬ੍ਰਿਜ ਨੂੰ 150-200 ਵਿਅਕਤੀ ਕਈ ਮਹੀਨਿਆਂ ਵਿਚ ਬਣਾ ਕੇ ਤਿਆਰ ਕਰਦੇ ਹਨ। ਪਰ ਸੋਲਾਪੁਰ ਵਿਚ ਰਾਜਨਗਾਵ ਅਤੇ ਬਿਸਾਪੁਰ ਦਾ ਇਹ ਅੰਡਰ ਬ੍ਰਿਜ ਚਾਰ ਘੰਟਿਆਂ ਦੇ ਮੈਗਾ ਬਲਾਕ ਦੌਰਾਨ ਬਣਾਇਆ ਗਿਆ। ਸੌ ਮਜ਼ਦੂਰ, ਜੇਸੀਬੀ ਅਤੇ ਪੋਕਲੇਨ ਦੀ ਮੱਦਦ ਨਾਲ ਅੰਡਰ ਬ੍ਰਿਜ਼ ਦੇ ਸੀਮੈਂਟ ਦੇ ਬਾਕਸ ਵਿਛਾਏ ਗਏ ਅਤੇ ਸੜਕ ਬਣਾਈ ਗਈ। ਇਸ ਅੰਡਰ ਬ੍ਰਿਜ ਅਤੇ ਸੜਕ ‘ਤੇ ਡੇਢ ਕਰੋੜ ਦਾ ਖਰਚ ਆਇਆ ਹੈ।
Check Also
ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ
ਜਹਾਜ਼ ’ਚ ਬੰਬ ਹੋਣ ਦੀ ਮਿਲੀ ਸੀ ਸੂਚਨਾ ਨਵੀਂ ਦਿੱਲੀ/ਬਿਊਰੋ ਨਿਊਜ਼ ਥਾਈਲੈਂਡ ਦੇ ਫੁਕੇਟ …