ਪੰਜਾਬ ਵਿਚ ਅਧਾਰ ਕਾਰਡ ਦਿਖਾ ਕੇ ਮਿਲੇਗਾ ਸਸਤਾ ਪਿਆਜ਼ October 30, 2023 ਪੰਜਾਬ ਵਿਚ ਅਧਾਰ ਕਾਰਡ ਦਿਖਾ ਕੇ ਮਿਲੇਗਾ ਸਸਤਾ ਪਿਆਜ਼ ਕੇਂਦਰ ਸਰਕਾਰ ਵਲੋਂ ਮੰਡੀਆਂ ’ਚ ਲਗਾਏ ਜਾਣਗੇ ਕਾਊਂਟਰ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਵਿਚ ਪਿਆਜ਼ ਦੀਆਂ ਕੀਮਤਾਂ ’ਚ ਖਾਸਾ ਵਾਧਾ ਹੋ ਗਿਆ ਹੈ ਅਤੇ ਪਿਆਜ਼ 100 ਰੁਪਏ ਪ੍ਰਤੀ ਕਿੱਲੋ ਦੇ ਨੇੜੇ ਪਹੁੰਚ ਗਿਆ ਹੈ। ਇਸੇ ਦੌਰਾਨ ਭਾਰਤ ਸਰਕਾਰ ਵਲੋਂ ਫੈਸਲਾ ਲਿਆ ਗਿਆ ਹੈ ਕਿ ਉਹ ਪੰਜਾਬ ਦੀਆਂ ਮੰਡੀਆਂ ਵਿਚ 25 ਰੁਪਏ ਪ੍ਰਤੀ ਕਿਲੋ ਪਿਆਜ਼ ਵੇਚੇਗੀ। ਅੱਜ ਸੋਮਵਾਰ ਨੂੰ ਜਲੰਧਰ ਦੀ ਮਕਸੂਦਾਂ ਮੰਡੀ ਤੋਂ ਇਸਦੀ ਸ਼ੁਰੂਆਤ ਵੀ ਹੋ ਗਈ ਹੈ। ਕੇਂਦਰ ਸਰਕਾਰ ਵਲੋਂ ਨੈਸ਼ਨਲ ਕੋਆਪਰੇਟਿਵ ਕੰਜਿਊਮਰ ਫੈਡਰੇਸ਼ਨ ਵਲੋਂ ਲੋਕਾਂ ਨੂੰ ਇਹ ਰਾਹਤ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਜਲੰਧਰ ਦੀ ਮਕਸੂਦਾਂ ਮੰਡੀ ਵਿਚ ਪਹੁੰਚੇ ਅਧਿਕਾਰੀ ਦਾ ਕਹਿਣਾ ਸੀ ਕਿ ਇਕ ਅਧਾਰ ਕਾਰਡ ’ਤੇ ਪ੍ਰਤੀ ਵਿਅਕਤੀ ਨੂੰ ਵੱਧ ਤੋਂ ਵੱਧ ਚਾਰ ਕਿਲੋ ਪਿਆਜ਼ 25 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਦਿੱਤੇ ਜਾਣਗੇ। ਵਪਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਪਿਆਜ਼ ਨਾਸਿਕ ਅਤੇ ਰਾਜਸਥਾਨ ਤੋਂ ਆਉਂਦਾ ਹੈ, ਪਰ ਹੁਣ ਉਥੋਂ ਪਿਆਜ਼ ਆਉਣਾ ਬੰਦ ਹੋ ਗਿਆ ਹੈ। ਜਿਸਦੇ ਚੱਲਦਿਆਂ ਪਿਆਜ਼ ਦੀਆਂ ਦੀਆਂ ਕੀਮਤਾਂ ’ਚ ਚੋਖਾ ਵਾਧਾ ਹੋਇਆ ਹੈ। ਇਹ ਵੀ ਦੱਸਿਆ ਗਿਆ ਕਿ ਹੁਣ ਅਫਗਾਨਿਸਤਾਨ ਤੋਂ ਪਿਆਜ਼ ਆਉਣ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਘਟ ਸਕਦੀਆਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਟਮਾਟਰ ਵੀ 250 ਰੁਪਏ ਪ੍ਰਤੀ ਕਿੱਲੋ ਤੱਕ ਵਿਕ ਗਏ ਸਨ। 2023-10-30 Parvasi Chandigarh Share Facebook Twitter Google + Stumbleupon LinkedIn Pinterest