Breaking News
Home / ਪੰਜਾਬ / ਭਗਵੰਤ ਮਾਨ ਨਾਲ ਸੈਲਫੀ ਸ਼ੇਅਰ ਕਰਨ ‘ਤੇ ਭਾਜਪਾ ਆਗੂ ਮੁਅੱਤਲ

ਭਗਵੰਤ ਮਾਨ ਨਾਲ ਸੈਲਫੀ ਸ਼ੇਅਰ ਕਰਨ ‘ਤੇ ਭਾਜਪਾ ਆਗੂ ਮੁਅੱਤਲ

ਭਾਜਪਾ ਨੇ ਛੇ ਸਾਲਾਂ ਲਈ ਪਾਰਟੀ ਵਿਚੋਂ ਕੱਢਿਆ
ਅਹਿਮਦਾਬਾਦ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸੈਲਫੀ ਲੈ ਕੇ ਫੇਸਬੁੱਕ ਉਤੇ ਸ਼ੇਅਰ ਕਰਨ ਵਾਲੇ ਭਾਜਪਾ ਆਗੂ ਨੂੰ ਪਾਰਟੀ ਨੇ ਮੁਅੱਤਲ ਕਰ ਦਿੱਤਾ ਹੈ।ਪਾਰਟੀ ਨੇ ਕਿਹਾ ਕਿ ਕ੍ਰਿਸ਼ਨਸਿੰਹ ਸੋਲੰਕੀ ਨੂੰ ‘ਪਾਰਟੀ ਵਿਰੋਧੀ ਗਤੀਵਿਧੀਆਂ’ ਲਈ ਮੁਅੱਤਲ ਕੀਤਾ ਗਿਆ ਹੈ। ਸੋਲੰਕੀ ਅਹਿਮਦਾਬਾਦ ਦਾ ਭਾਜਪਾ ਆਗੂ ਹੈ ਤੇ ਛੇ ਮਹੀਨੇ ਪਹਿਲਾਂ ਤੱਕ ਉਹ ਪਾਰਟੀ ਦਾ ਤਰਜਮਾਨ ਵੀ ਸੀ। ਗੁਜਰਾਤ ਭਾਜਪਾ ਨੇ ਕਿਹਾ ਕਿ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਸੋਲੰਕੀ ਨੇ ਐਤਵਾਰ ਰਾਤ ਭਗਵੰਤ ਮਾਨ ਨਾਲ ਲਈ ਸੈਲਫੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆਂ ਲਿਖਿਆ, ‘ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਭਗਵੰਤ ਮਾਨ ਜੀ ਦਾ ਧੰਨਵਾਦ’। ਭਾਜਪਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੋਲੰਕੀ ਨੂੰ ਪਾਰਟੀ ਵਿਚੋਂ ਛੇ ਸਾਲਾਂ ਲਈ ਕੱਢ ਦਿੱਤਾ ਗਿਆ ਹੈ। ਗੁਜਰਾਤ ਭਾਜਪਾ ਦੇ ਤਰਜਮਾਨ ਯਗਨੇਸ਼ ਦਵੇ ਨੇ ਕਿਹਾ ਕਿ ਸੋਲੰਕੀ ਭਾਜਪਾ ਦੀ ਮੀਡੀਆ ਟੀਮ ਦਾ ਹਿੱਸਾ ਸੀ ਤੇ ਬੁਲਾਰਾ ਵੀ ਰਹਿ ਚੁੱਕਾ ਹੈ ਪਰ ਹੁਣ ਉਸ ਕੋਲ ਕੋਈ ਅਹੁਦਾ ਨਹੀਂ ਸੀ।

 

Check Also

ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ

ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …