20.3 C
Toronto
Saturday, May 30, 2026
spot_img
Homeਪੰਜਾਬਜੂਨ ਮਹੀਨੇ 'ਚ ਹੋਵੇਗਾ ਪੰਜਾਬ ਦਾ ਬਜਟ ਪੇਸ਼

ਜੂਨ ਮਹੀਨੇ ‘ਚ ਹੋਵੇਗਾ ਪੰਜਾਬ ਦਾ ਬਜਟ ਪੇਸ਼

ਪੰਜਾਬ ਨੂੰ ਹਰ ਪੱਖੋਂ ਅੱਗੇ ਲਿਜਾਣ ਵਾਲਾ ਹੋਵੇਗਾ ਬਜਟ : ਮਨਪ੍ਰੀਤ ਬਾਦਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਪੰਜਾਬ ਦਾ ਬਜਟ ਤਿਆਰ ਹੋ ਰਿਹਾ ਹੈ। ਇਹ ਜੂਨ ਮਹੀਨੇ ਵਿੱਚ ਪੇਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਸਸਤੀ ਬਿਜਲੀ ਦੇਣਾ ਪਾਪੂਲਿਜ਼ਮ ਨਹੀਂ ਅਤੇ ਸਨਅਤ ਨੂੰ ਅੱਗੇ ਵਧਾਉਣ ਲਈ ਇਸ ਤਰ੍ਹਾਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਵੀ ਮੈਨੀਫੈਸਟੋ ਵਿਚ ਕੀਤਾ ਸੀ। ਇਸ ਲਈ ਮੁਫਤ ਬਿਜਲੀ  ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਬਜਟ ਵਿਚ ਪਹਿਲਕਦਮੀ ਕੀਤੀ ਜਾਵੇਗੀ।
ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਹਰ ਪੱਖ ਤੋਂ ਅੱਗੇ ਲਿਜਾਣ ਵਾਲਾ ਬਜਟ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਪਿਛਲੇ ਸਮੇਂ ਵਿਚ ਖਰਾਬ ਹੋਈ ਹੈ ਤੇ ਇਸ ਨੂੰ ਠੀਕ ਕੀਤਾ ਜਾਏਗਾ।

RELATED ARTICLES
POPULAR POSTS