ਮੁਕਤਸਰ ਤੇ ਗਿੱਦੜਬਾਹਾ ‘ਚ ਸਮਰਥਕਾਂ ਦੀ ਕੀਤਾ ਧੰਨਵਾਦ
ਚੰਡੀਗੜ੍ਹ/ਬਿਊਰੋ ਨਿਊਜ਼
ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਹਾਰ ਦਾ ਕਾਰਨ ਪਾਰਟੀ ਨੇਤਾਵਾਂ ਵੱਲੋਂ ਬਿਨਾਂ ਸੋਚੇ ਸਮਝੇ ਸਿਰੋਪਾਉ ਦੇ ਕੇ ਪਾਰਟੀ ਵਿੱਚ ਸ਼ਾਮਲ ਕੀਤੇ ਗਏ ਲੋਕਾਂ ਨੂੰ ਦੱਸਿਆ ਹੈ। ਸੁਖਬੀਰ ਬਾਦਲ ਨੇ ਇਹ ਖੁਲਾਸਾ ਮੁਕਤਸਰ ਤੇ ਗਿੱਦੜਬਾਹਾ ਵਿੱਚ ਪਾਰਟੀ ਸਮਰਥਕਾਂ ਦਾ ਧੰਨਵਾਦ ਕਰਨ ਸਮੇਂ ਕੀਤਾ।
ਸੁਖਬੀਰ ਬਾਦਲ ਨੇ ਗਿੱਦੜਬਾਹਾ ਵਿਚ ਇੱਕ ਮੀਟਿੰਗ ਦੌਰਾਨ ਵਰਕਰਾਂ ਨਾਲ ਮੁਲਾਕਾਤ ਕਰਨ ਉਪਰੰਤ ਪਾਰਟੀ ਦਾ ਸਾਥ ਦੇਣ ਲਈ ਸਭ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਪਰ ਲੰਬੀ, ਗਿੱਦੜਬਾਹਾ ਹਲਕੇ ਵਿੱਚ ਉਨ੍ਹਾਂ ਦੀ ਹੀ ਚੱਲੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਸਿਰੋਪਾ ਲੈ ਕੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕ ਬਣੇ ਹਨ। ਉਨ੍ਹਾਂ ਅੱਗੇ ਤੋਂ ਅਜਿਹੇ ਲੋਕਾਂ ਨੂੰ ਪਾਰਟੀ ਵਿਚ ਸ਼ਾਮਲ ਨਾ ਕਰਨ ਦਾ ਅਹਿਦ ਵੀ ਲਿਆ।
Home / ਪੰਜਾਬ / ਬਿਨਾ ਸੋਚੇ ਸਮਝੇ ਸਿਰੋਪਾਓ ਦੇ ਕੇ ਪਾਰਟੀ ‘ਚ ਸ਼ਾਮਲ ਕੀਤੇ ਲੋਕ ਬਣੇ ਪਾਰਟੀ ਦੀ ਹਾਰ ਕਾਰਨ : ਸੁਖਬੀਰ ਬਾਦਲ
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …