-8.1 C
Toronto
Friday, January 23, 2026
spot_img
Homeਪੰਜਾਬਸਹੁੰ ਚੁੱਕ ਸਮਾਗਮ ’ਚ ਭਗਵੰਤ ਮਾਨ ਦਾ ਪੁੱਤਰ ਤੇ ਧੀ ਵੀ ਹੋਏ...

ਸਹੁੰ ਚੁੱਕ ਸਮਾਗਮ ’ਚ ਭਗਵੰਤ ਮਾਨ ਦਾ ਪੁੱਤਰ ਤੇ ਧੀ ਵੀ ਹੋਏ ਸ਼ਾਮਲ

ਗੁਰਦਾਸ ਮਾਨ, ਮੁਹੰਮਦ ਸਦੀਕ ਸਮੇਤ ਕਈ ਦਿੱਗਜ਼ ਕਲਾਕਾਰ ਵੀ ਬਣੇ ਸਮਾਗਮ ਦਾ ਹਿੱਸਾ
ਖਟਕੜ ਕਲਾਂ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਅੱਜ ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣ ਗਏ। ਉਨ੍ਹਾਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਅੱਜ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿਚ ਉਨ੍ਹਾਂ ਦਾ ਪੁੱਤਰ ਦਿਲਸ਼ਾਨ ਅਤੇ ਧੀ ਸੀਰਤ ਵੀ ਸ਼ਾਮਲ ਹੋਏ। ਉਹ ਆਪਣੀ ਮਾਂ ਨਾਲ ਅਮਰੀਕਾ ਵਿਚ ਰਹਿੰਦੇ ਹਨ। ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਕਲਾਕਾਰ ਜਗਤ ਨਾਲ ਸਬੰਧ ਰੱਖਣ ਵਾਲੇ ਕਈ ਦਿੱਗਜ਼ ਕਲਾਕਾਰ ਵੀ ਪਹੁੰਚੇ ਜਿਨ੍ਹਾਂ ਵਿਚ ਗੁਰਦਾਸ ਮਾਨ, ਸੰਸਦ ਮੈਂਬਰ ਤੇ ਗਾਇਕ ਮੁਹੰਮਦ ਸਦੀਕ, ਕਰਮਜੀਤ ਅਨਮੋਲ, ਪੰਜਾਬੀ ਗੀਤਕਾਰ ਬਾਬੂ ਸਿੰਘ ਮਾਨ ਆਦਿ ਦੇ ਨਾਮ ਸ਼ਾਮਲ ਹਨ। ਇਸ ਮੌਕੇ ਗੁਰਦਾਸ ਮਾਨ ਨੇ ਕਿਹਾ ਕਿ ਭਗਵੰਤ ਮਾਨ ਦੀ ਸੋਚ ਚੰਗੀ ਹੈ ਅਤੇ ਉਹ ਪੰਜਾਬ ਲਈ ਚੰਗਾ ਹੀ ਕਰਨਗੇ। ਧਿਆਨ ਰਹੇ ਕਿ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਭਗਵੰਤ ਮਾਨ ਨੇ ਸਮੂਹ ਪੰਜਾਬੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ।

 

 

RELATED ARTICLES
POPULAR POSTS