6.4 C
Toronto
Saturday, November 8, 2025
spot_img
Homeਪੰਜਾਬ'ਆਪ' ਨੇ ਮਤਾ ਸਵੀਕਾਰ ਨਾ ਹੋਣ 'ਤੇ ਕੀਤਾ ਵਾਕ ਆਊਟ

‘ਆਪ’ ਨੇ ਮਤਾ ਸਵੀਕਾਰ ਨਾ ਹੋਣ ‘ਤੇ ਕੀਤਾ ਵਾਕ ਆਊਟ

ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ ਤੇ ਵਰਦੀਆਂ ਨਾ ਦਿੱਤੇ ਜਾਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਫਸੇ ਬਾਦਲ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਨੂੰ ਕੈਪਟਨ ਸਰਕਾਰ ਦੀ ਮੱਦਦ ਨਾਲ ਮਿਲ ਜ਼ਮਾਨਤ ਦਾ ਵਿਰੋਧ ਕਰਦਿਆਂ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਾਕ ਆਊਟ ਕੀਤਾ। ਚੀਮਾ ਨੇ ਦੱਸਿਆ ਕਿ ਕੈਪਟਨ ਸਰਕਾਰ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਵਜ਼ੀੇਫੇ ਨਾ ਦੇਣ ਕਾਰਨ ਇਕ ਲੱਖ ਦੇ ਕਰੀਬ ਦਲਿਤ ਵਿਦਿਆਰਥੀ ਅਗਲੇਰੀ ਪੜ੍ਹਾਈ ਲਈ ਦਾਖਲਿਆਂ ਤੋਂ ਵਾਂਝੇ ਰਹਿ ਗਏ ਹਨ। ਸਰਕਾਰੀ ਸਕੂਲਾਂ ਵਿਚ ਪੜ੍ਹਦੇ ਗਰੀਬ ਦਲਿਤ ਵਿਦਿਆਰਥੀਆਂ ਨੂੰ ਵਰਦੀਆਂ ਤੱਕ ਨਹੀਂ ਦਿੱਤੀਆਂ ਗਈਆਂ। ਗਰਮ ਵਰਦੀ ਨਾ ਹੋਣ ਕਾਰਨ ਦਲਿਤ ਵਿਦਿਆਰਥੀ ਸਕੂਲ ਨਹੀਂ ਜਾ ਸਕੇ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਬਾਦਲਾਂ ਨਾਲ ਰਲੀ ਹੋਈ ਹੈ। ਇਸ ਮਿਲੀਭੁਗਤ ਕਾਰਨ ਹੀ ਦਿਆਲ ਸਿੰਘ ਕੋਲਿਆਂਵਾਲੀ ਨੂੰ ਜ਼ਮਾਨਤ ਮਿਲੀ ਹੈ ਕਿਉਂਕਿ ਵਿਜੀਲੈਂਸ ਨੇ ਚਲਾਨ ਹੀ ਪੇਸ਼ ਨਹੀਂ ਕੀਤਾ।

RELATED ARTICLES
POPULAR POSTS