5.7 C
Toronto
Tuesday, October 28, 2025
spot_img
Homeਪੰਜਾਬਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੱਧੂ ਹੱਥੋਪਾਈ ਹੋਣ ਤੱਕ ਪਹੁੰਚੇ

ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੱਧੂ ਹੱਥੋਪਾਈ ਹੋਣ ਤੱਕ ਪਹੁੰਚੇ

ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ 18 ਫਰਵਰੀ ਦਾ ਦਿਨ ‘ਕਾਲੇ ਅੱਖਰਾਂ’ ਵਿਚ ਦਰਜ ਹੋ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਵਿੱਤ ਮੰਤਰੀ ਬਜਟ ਪੜ੍ਹ ਰਹੇ ਸਨ ਤੇ ਵਿਰੋਧੀ ਤੇ ਸੱਤਾਧਿਰ ਦੇ ਵਿਧਾਇਕ ਆਪਸ ਵਿਚ ਬਹਿਸ ਰਹੇ ਸਨ। ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਪੁਲਵਾਮਾ ਹਮਲੇ ‘ਤੇ ਦਿੱਤੇ ਬਿਆਨ ਲਈ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਘੇਰਿਆ। ਇਸ ‘ਤੇ ਸਿੱਧੂ ਭੜਕ ਗਏ ਤੇ ਦੋਵੇਂ ਇਕ ਦੂਜੇ ਨੂੰ ਦੇਖ ਲੈਣ ਦੀਆਂ ਧਮਕੀਆਂ ਦੇਣ ਲੱਗੇ। ਇਕ ਵਾਰ ਤਾਂ ਨੌਬਤ ਹੱਥੋਪਾਈ ਤੱਕ ਵੀ ਪਹੁੰਚ ਗਈ ਸੀ। ਇਸ ਨੂੰ ਦੇਖਦਿਆਂ ਸਪੀਕਰ ਨੂੰ ਬਜਟ ਦੀ ਕਾਰਵਾਈ ਮੁਲਤਵੀ ਕਰਨੀ ਪਈ। ਹੰਗਾਮੇ ਕਾਰਨ ਬਜਟ ਦੋ ਪੜਾਅ ਵਿਚ ਪੇਸ਼ ਕਰਨਾ ਪਿਆ। ਅਕਾਲੀ-ਭਾਜਪਾ ਵਿਧਾਇਕ ਸਦਨ ਵਿਚ ਕਾਲੀਆਂ ਪੱਟੀਆਂ ਤੇ ਕਾਲੀਆਂ ਪੱਗਾਂ ਬੰਨ੍ਹ ਕੇ ਪਹੁੰਚੇ ਸਨ।
ਅਕਾਲੀ-ਭਾਜਪਾ ਵਿਧਾਇਕਾਂ ਨੂੰ ਬਾਹਰ ਕੱਢਣ ਲਈ ਕਿਹਾ ਗਿਆ
ਮਾਮਲਾ ਜ਼ਿਆਦਾ ਗੰਭੀਰ ਹੋਇਆ ਤਾਂ ਸਪੀਕਰ ਰਾਣਾ ਕੇਪੀ ਸਿੰਘ ਨੇ ਅਕਾਲੀ-ਭਾਜਪਾ ਵਿਧਾਇਕਾਂ ਨੂੰ ਬਾਹਰ ਕੱਢਣ ਲਈ ਮਾਰਸ਼ਲ ਨੂੰ ਨਿਰਦੇਸ਼ ਦਿੱਤੇ। ਵਿਧਾਇਕਾਂ ਵੱਲ ਜਦ ਮਾਰਸ਼ਲ ਵਧ ਹੀ ਰਹੇ ਸਨ ਕਿ ਇਸ ਦੌਰਾਨ ਸਪੀਕਰ ਨੇ ਹੀ ਹਾਊਸ 22 ਮਿੰਟਾਂ ਲਈ ਮੁਲਤਵੀ ਕਰ ਦਿੱਤਾ।
ਮਜੀਠੀਆ ਨੂੰ ਲੰਮਾ ਪਾ ਕੇ ਕੁੱਟੋ : ਸੁਖਜਿੰਦਰ ਸਿੰਘ ਰੰਧਾਵਾ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਮਜੀਠੀਆ ਵਲੋਂ ਕੀਤੀ ਜਾ ਰਹੀ ਨਾਅਰੇਬਾਜ਼ੀ ‘ਤੇ ਗੁੱਸੇ ਵਿਚ ਆ ਗਏ। ਮੁੱਖ ਮੰਤਰੀ ਦੀ ਹਾਜ਼ਰੀ ਵਿਚ ਉਹ ਬੋਲੇ, ”ਸਾਡੀ ਸਰਕਾਰ ਹੀ ਕਮਜ਼ੋਰ ਹੈ, ਜੋ ਇਨ੍ਹਾਂ ਚੋਰਾਂ ‘ਤੇ ਹੱਥ ਨਹੀਂ ਪਾਉਂਦੀ।” ਰੰਧਾਵਾ ਨੇ ਵਿਧਾਇਕਾਂ ਨੂੰ ਕਿਹਾ, ”ਜੇਕਰ ਮਜੀਠੀਆ ਬੋਲਦਾ ਹੈ ਤਾਂ ਉਸ ਨੂੰ ਲੰਮਾ ਪਾ ਕੇ ਕੁੱਟੋ।” ਰੰਧਾਵਾ ਆਪਣੀ ਪਾਰਟੀ ਦੇ ਵਿਧਾਇਕਾਂ ‘ਤੇ ਵੀ ਭੜਕੇ ਤੇ ਕਿਹਾ, ਉਹ ਸਾਰੇ ਪਿੱਛੇ ਖੜ੍ਹੇ ਹੋ ਕੇ ਤਮਾਸ਼ਾ ਦੇਖ ਰਹੇ ਹਨ।

ਸਿੱਧੂ ਨੇ ਮਜੀਠੀਆ ਨੂੰ ਨਸ਼ੇ ਅਤੇ ਮਜੀਠੀਆ ਨੇ ਸਿੱਧੂ ਨੂੰ ਪਾਕਿਸਤਾਨ ਦੇ ਮੁੱਦੇ ‘ਤੇ ਘੇਰਿਆ
ਬਹਿਸ ਦੌਰਾਨ ਜਦ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਕਿ ਆਰਮੀ ਚੀਫ ਦਾ ਯਾਰ ਕਿਹਾ ਤਾਂ ਸਿੱਧੂ ਨੇ ਕਿਹਾ, ”ਤੁਹਾਡੀ ਭੈਣ (ਹਰਸਿਮਰਤ ਕੌਰ ਬਾਦਲ) ਵੀ ਤਾਂ ਪਾਕਿਸਤਾਨ ਗਈ ਸੀ।” ਮਜੀਠੀਆ ਨੇ ਸਿੱਧੂ ਨੂੰ ਜੋ ਪਾਕਿ ਦੇ ਮੁੱਦੇ ‘ਤੇ ਘੇਰਿਆ ਤਾਂ ਸਿੱਧੂ ਨੇ ਮਜੀਠੀਆ ਨਸ਼ੇ ਦੇ ਮੁੱਦੇ ‘ਤੇ ਸੁਣਾਈਆਂ। ਇਕ ਸਮਾਂ ਅਜਿਹਾ ਸੀ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਬਜਟ ਪੇਸ਼ ਕਰ ਰਹੇ ਸਨ ਤੇ ਸਿੱਧੂ ਤੇ ਮਜੀਠੀਆ ਇਕ ਦੂਜੇ ਨਾਲ ਗਰਮੋ ਗਰਮੀ ਹੋ ਰਹੇ ਸਨ।

RELATED ARTICLES
POPULAR POSTS