ਸਮੱਗਲਰਾਂ ਨੇ ਕੰਡਿਆਲੀ ਤਾਰ ਉਪਰੋਂ 15 ਪੈਕਟ ਹੈਰੋਇਨ ਸੁੱਟੇ
ਫਿਰੋਜ਼ਪੁਰ/ਬਿਊਰੋ ਨਿਊਜ਼
ਬੀ.ਐਸ.ਐਫ. ਨੇ ਪਾਕਿਸਤਾਨੋਂ ਆਈ 75 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ। ਸਮੱਗਲਰਾਂ ਨੇ ਉੱਚੀਆਂ ਫਸਲਾਂ ਦਾ ਸਹਾਰਾ ਲੈ ਕੇ ਕੰਡਿਆਲੀ ਤਾਰ ਉਪਰੋਂ ਭਾਰਤ ਵਿੱਚ 15 ਪੈਕੇਟ ਹੈਰੋਇਨ ਸੁੱਟੀ। ਇਸ ਨੂੰ ਸੁਰੱਖਿਆ ਬਲਾਂ ਨੇ ਬਰਾਮਦ ਕਰ ਲਿਆ। ਸਮੱਗਲਰਾਂ ਨੇ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਅਮਰਕੋਟ ਸੈਕਟਰ ਕੋਲੋਂ ਇਹ ਹੈਰੋਇਨ ਭਾਰਤ ਵਿਚ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਬੀ.ਐਸ.ਐਫ ਦੇ ਆਈ.ਜੀ. ਗੋਇਲ ਨੇ ਦੱਸਿਆ ਕਿ ਹਲਚਲ ਨੂੰ ਦੇਖਦਿਆਂ ਸਰਚ ਅਪ੍ਰੇਸ਼ਨ ਕੀਤਾ ਗਿਆ। ਇਸ ਦੌਰਾਨ 15 ਪੈਕਟ ਹੈਰੋਇਨ ਬਰਾਮਦ ਹੋਈ। ਇਸ ਦੀ ਕੀਮਤ ਕੌਮਾਂਤਰੀ ਮੰਡੀ ਵਿੱਚ 75 ਕਰੋੜ ਬਣਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਦਾਉਂਕੇ ਚੌਂਕੀ ਕੋਲ ਬੀਐਸਐਫ ਨੇ 25 ਕਰੋੜ ਦੀ ਹੈਰੋਇੰਨ ਬਰਾਮਦ ਕੀਤੀ ਸੀ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …