25 ਸ਼ਹਿਰਾਂ ਦੀਆਂ ਸੜਕਾਂ ਰਾਜ ਮਾਰਗਾਂ ਦੀ ਸੂਚੀ ‘ਚੋਂ ਬਾਹਰ
ਚੰਡੀਗੜ੍ਹ/ਬਿਊਰੋ ਨਿਊਜ਼
ਸੁਪਰੀਮ ਕੋਰਟ ਵੱਲੋਂ ਕੌਮੀ ਅਤੇ ਰਾਜ ਮਾਰਗਾਂ ਦੇ ਪੰਜ ਸੌ ਮੀਟਰ ਦੇ ਘੇਰੇ ਵਿੱਚ ਸ਼ਰਾਬ ਵੇਚਣ ਉੱਤੇ ਲਾਈ ਪਾਬੰਦੀ ਤੋਂ ਬਾਅਦ ਪੰਜਾਬ ਸਰਕਾਰ ਨੇ ਰਾਜ ਮਾਰਗਾਂ ਦੇ ਸ਼ਹਿਰਾਂ ਵਿੱਚੋਂ ਲੰਘਦੇ ਕੁੱਝ ਹਿੱਸੇ ਰਾਜ ਮਾਰਗਾਂ ਦੀ ਸੂਚੀ ਤੋਂ ਬਾਹਰ ਕਰ ਦਿੱਤੇ ਹਨ। ਇਹ ਰਾਜ ਮਾਰਗ 25 ਸ਼ਹਿਰਾਂ ਵਿੱਚੋਂ ਗੁਜ਼ਰਦੇ ਹਨ।ਰਾਜ ਮਾਰਗਾਂ ਉੱਤੇ ਚੱਲਦੇ ਵਪਾਰਕ ਅਦਾਰਿਆਂ ਜਿਨ੍ਹਾਂ ਵਿੱਚ ਰੈਸਟੋਰੈਂਟ ਅਤੇ ਬਾਰ, ਅਹਾਤੇ ਆਦਿ ਸ਼ਾਮਲ ਹਨ, ਨੂੰ ਫਾਇਦਾ ਪਹੁੰਚਾਉਣ ਦੇ ਯਤਨ ਵਜੋਂ ਰਾਜ ਮਾਰਗਾਂ ਦੇ 1.70 ਕਿਲੋਮੀਟਰ ਤੋਂ ਲੈ ਕੇ 5.50 ਕਿਲੋਮੀਟਰ ਤਕ ਰਾਜ ਮਾਰਗਾਂ ਦੇ ਹਿੱਸਿਆਂ ਨੂੰ ਰਾਜ ਮਾਰਗਾਂ ਨਾਲੋਂ ਵੱਖ ਕਰ ਦਿੱਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਉਦੋਂ ਜਾਰੀ ਕੀਤਾ ਗਿਆ ਜਦੋਂ ਇਨ੍ਹਾਂ ਹੁਕਮਾਂ ਤੋਂ ਪ੍ਰਭਾਵਿਤ ਲੋਕਾਂ ਨੇ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ। ਕੌਮੀ ਮਾਰਗਾਂ ਬਾਰੇ ਵੀ ਸਰਕਾਰ ਨੇ ਸਪਸ਼ਟ ਕੀਤਾ ਕਿ ਕੇਂਦਰ ਸਰਕਾਰ ਦੀ ਕੌਮੀ ਮਾਰਗਾਂ ਬਾਰੇ ਮੌਜੂਦਾ ਨੀਤੀ ਅਨੁਸਾਰ ਵੱਡੇ ਸ਼ਹਿਰਾਂ ਜਿਵੇਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ઠਪਟਿਆਲਾ, ਫਗਵਾੜਾ ਨਾਲ ਲੱਗਦੇ ਬਾਈਪਾਸ, ਕੌਮੀ ਮਾਰਗਾਂ ਦੇ ਕੁੱਝ ਹਿੱਸੇ ਸੂਚੀ ਵਿੱਚੋਂ ਬਾਹਰ ਕਰ ਦਿੱਤੇ ਹਨ।
Check Also
ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਬੱਸ ਅਤੇ ਕਾਰ ਦੀ ਭਿਆਨਕ ਟੱਕਰ – 8 ਵਿਅਕਤੀਆਂ ਦੀ ਮੌਤ ਅਤੇ 32 ਜ਼ਖਮੀ
ਦਸੂਹਾ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਅੱਜ ਸਵੇਰੇ 10 ਵਜੇ ਦੇ ਕਰੀਬ ਮਿੰਨੀ ਬੱਸ …