-13.4 C
Toronto
Thursday, January 29, 2026
spot_img
Homeਪੰਜਾਬਐਂਗਲੋ-ਸਿੱਖ ਵਰਚੂਅਲ ਮਿਊਜ਼ੀਅਮ ਸਿੱਖ ਨਿਸ਼ਾਨੀਆਂ ਨੂੰ ਰੱਖੇਗਾ ਜਿਊਂਦਾ

ਐਂਗਲੋ-ਸਿੱਖ ਵਰਚੂਅਲ ਮਿਊਜ਼ੀਅਮ ਸਿੱਖ ਨਿਸ਼ਾਨੀਆਂ ਨੂੰ ਰੱਖੇਗਾ ਜਿਊਂਦਾ

ਚੰਡੀਗੜ੍ਹ/ਬਿਊਰੋ ਨਿਊਜ਼
ਹਜ਼ਾਰਾਂ ਮੀਲ ਦੂਰ ਲੰਡਨ ਦੇ ਟਾਵਰ ਵਿਚਲੇ ਜਿਊਲ ਹਾਊਸ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੇ ‘ਕੋਹਿਨੂਰ’ ਹੀਰੇ ਦਾ ਆਪਣੇ ਸਮਾਰਟਫੋਨ ਜਾਂ ਲੈਪਟੌਪ ‘ਤੇ ‘ਅਹਿਸਾਸ’ ਕਰਨਾ ਜਲਦੀ ਹੀ ਹਕੀਕੀ ਰੂਪ ਲਏਗਾ। ਯੂਕੇ ਅਧਾਰਿਤ ਸਿੱਖ ਮਿਊਜ਼ੀਅਮ ਇਨੀਸ਼ਿਏਟਿਵ (ਐਸਐਮਆਈ) ਇਕ ਪ੍ਰਾਜੈਕਟ ‘ਤੇ ਕੰਮ ਕਰ ਰਿਹਾ ਹੈ, ਜੋ ਕਿੱਸੇ ਕਹਾਣੀਆਂ ਦਾ ਹਿੱਸਾ ਰਹੇ ਇਸ ਹੀਰੇ ਤੇ ਹੋਰਨਾਂ ਐਂਗਲੋ-ਸਿੱਖ ਨਿਸ਼ਾਨੀਆਂ ਤੱਕ ਅਸਲ (ਯਥਾਰਥਕ) ਰਸਾਈ ਮੁਹੱਈਆ ਕਰਵਾਏਗਾ। ਆਲਮੀ ਪੱਧਰ ‘ਤੇ ਲੋਕਾਂ ਨੂੰ ਇਨ੍ਹਾਂ ਨਿਸ਼ਾਨੀਆਂ ਦੇ ਮੋਬਾਈਲ ਤੇ ਹੋਰਨਾਂ ਮੰਚਾਂ ਰਾਹੀਂ ਦਰਸ਼ਨ ਕਰਾਉਣ ਲਈ ਇਨ੍ਹਾਂ ਨੂੰ ਡਿਜੀਟਾਈਜ਼ ਕਰਨ ਲਈ 3ਡੀ ਮਾਡਲਿੰਗ ਤੇ ਔਗਮੈਂਟਿਡ ਰਿਐਲਿਟੀ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਐਸਐਮਆਈ ਟੀਮ ਵੱਲੋਂ ਆਪਣੀ ਤਰ੍ਹਾਂ ਦੇ ਇਸ ਪਹਿਲੇ ਐਂਗਲੋ-ਸਿੱਖ ਵਰਚੂਅਲ ਮਿਊਜ਼ੀਅਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਦੋ ਸਾਲ ਵਿਚ ਮੁਕੰਮਲ ਹੋਣ ਵਾਲੇ ਇਸ ਪ੍ਰਾਜੈਕਟ ਲਈ ਪੈਸਾ ਹੈਰੀਟੇਜ ਲਾਟਰੀ ਫੰਡ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਪ੍ਰਾਜੈਕਟ ਲਈ 65 ਹਜ਼ਾਰ ਪਾਊਂਡ ਲਗਪਗ 60 ਲੱਖ ਰੁਪਏ ਦੀ ਗਰਾਂਟ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ।
ਐਸਐਮਆਈ ਦੇ ਡਾਇਰੈਕਟਰ ਗੁਰਿੰਦਰ ਸਿੰਘ ਮਾਨ ਨੇ ਕਿਹਾ, ‘ਸਿੱਖ ਇਤਿਹਾਸ ਤੇ ਸੱਭਿਆਚਾਰ ਨੂੰ ਸਮਰਪਿਤ ਕਈ ਵੈੱਬਸਾਈਟਾਂ ਮੌਜੂਦ ਹਨ, ਪਰ ਕਿਸੇ ਵੀ ਸਾਈਬਰ ਗੈਲਰੀ ਵਿੱਚ ਪਰਸਪਰ ਪ੍ਰਭਾਵ ਵਾਲੇ ਫੀਚਰ ਮੌਜੂਦ ਨਹੀਂ ਹਨ। ਅਸੀਂ ਚਾਹੁੰਦੇ ਹਾਂ ਕਿ ਲੋਕ ਵਰਚੂਅਲ ਹੈੱਡਸੈੱਟਜ਼ ਨਾਲ ਲੈਸ ਹੋ ਕੇ ਸਾਡੇ ਮਿਊਜ਼ੀਅਮ ਦੀ ਫੇਰੀ ਪਾਉਂਦਿਆਂ ਇਨ੍ਹਾਂ ਨਿਸ਼ਾਨੀਆਂ ਨੂੰ ਵੱਖ-ਵੱਖ ਕੋਣਾਂ ਤੋਂ ਵੇਖਣ ਅਤੇ ਆਇਕਨਜ਼ ‘ਤੇ ਕਲਿੱਕ ਕਰਕੇ ਇਨ੍ਹਾਂ ਦੀ ਅਹਿਮੀਅਤ ਬਾਰੇ ਜਾਣਨ।’ ਮਾਨ ਅਤੇ 3ਡੀ ਕਲਾਕਾਰ ਤਾਰਨ ਸਿੰਘ ਨੇ ਕਿਹਾ, ‘ਇਥੋਂ ਤੱਕ ਕਿ ਉਹ ਨਿਸ਼ਾਨੀਆਂ, ਜਿਨ੍ਹਾਂ ਦਾ ਕੋਈ ਥਹੁ ਪਤਾ ਨਹੀਂ ਜਾਂ ਜਿਨ੍ਹਾਂ ਤੱਕ ਪਹੁੰਚ ਸੰਭਵ ਨਹੀਂ, ਨੂੰ ਡਿਜੀਟਲੀ ਜਿਊਂਦਿਆਂ ਕੀਤਾ ਜਾ ਸਕਦਾ ਹੈ। ਤਾਰਨ ਸਿੰਘ ਮੁਤਾਬਕ ਇਨ੍ਹਾਂ ਕਲਾਕਿਰਤਾਂ ਨੂੰ ਡਿਜੀਟਲ ਸ਼ਕਲ ਵਿੱਚ ਮੁੜ ਸਿਰਜਣ ਤੇ ਆਧੁਨਿਕ ਤਕਨੀਕ ਦੀ ਮਦਦ ਨਾਲ ਮੁੜ ਪੇਸ਼ ਕਰਨ ਸਦਕਾ ਇਤਿਹਾਸ ਦਾ ਹਿੱਸਾ ਬਣੀਆਂ ਇਨ੍ਹਾਂ ਵਸਤਾਂ ਤਕ ਆਉਣ ਵਾਲੀਆਂ ਪੀੜ੍ਹੀਆਂ ਦੀ ਰਸਾਈ ਸੰਭਵ ਹੋ ਜਾਵੇਗੀ।

RELATED ARTICLES
POPULAR POSTS