Breaking News
Home / ਜੀ.ਟੀ.ਏ. ਨਿਊਜ਼ / ਸਾਵਧਾਨ : ਜੇ ਤੁਸੀਂ ਮੈਟਰੋ ਕਰਮਚਾਰੀ ਹੋ ਤਾਂ ਛਟਨੀ ਹੋਣ ਵਾਲਿਆਂ ‘ਚ ਤੁਹਾਡਾ ਵੀ ਨਾਂ ਹੋ ਸਕਦਾ ਹੈ ਸ਼ਾਮਲ

ਸਾਵਧਾਨ : ਜੇ ਤੁਸੀਂ ਮੈਟਰੋ ਕਰਮਚਾਰੀ ਹੋ ਤਾਂ ਛਟਨੀ ਹੋਣ ਵਾਲਿਆਂ ‘ਚ ਤੁਹਾਡਾ ਵੀ ਨਾਂ ਹੋ ਸਕਦਾ ਹੈ ਸ਼ਾਮਲ

ਚਰਚੇ ਕਿ ਮੈਟਰੋ ਪੰਜ ਸਾਲਾਂ ‘ਚ 300 ਦੇ ਕਰੀਬ ਕਰਮਚਾਰੀਆਂ ਦੀ ਕਰੇਗੀ ਛੁੱਟੀ
ਓਨਟਾਰੀਓ/ਬਿਊਰੋ ਨਿਊਜ਼
ਜੇਕਰ ਤੁਸੀਂ ਮੈਟਰੋ ਇਨਕਾਰਪੋਰੇਸ਼ਨ ਦਾ ਹਿੱਸਾ ਹੋ ਤਾਂ ਸਾਵਧਾਨ ਰਹਿਣ ਦੀ ਲੋੜ ਹੈ ਕਿਉਂਕਿ ਚਰਚੇ ਹਨ ਕਿ ਆਉਂਦੇ 5 ਵਰ੍ਹਿਆਂ ‘ਚ ਮੈਟਰੋ ਆਪਣੇ ਕਰਮਚਾਰੀਆਂ ਦੀ ਛਟਨੀ ਕਰਦਿਆਂ 300 ਦੇ ਕਰੀਬ ਮੁਲਾਜ਼ਮਾਂ ਦੀ ਛੁੱਟੀ ਕਰ ਸਕਦੀ ਹੈ। ਗਰੌਸਰੀ ਸਟੋਰ ਚੇਨ ਮੈਟਰੋ ਇਨਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਹਿਲੇ ਆਟੋਮੇਟਿਡ ਡਿਸਟ੍ਰੀਬਿਊਸ਼ਨ ਸੈਂਟਰਜ਼ ਦੀ ਉਸਾਰੀ ਦਾ ਓਨਟਾਰੀਓ ਦੀਆਂ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਮਾਂਟਰੀਅਲ ਸਥਿਤ ਕੰਪਨੀ ਦਾ ਕਹਿਣਾ ਹੈ ਕਿ ਓਨਟਾਰੀਓ ਦੇ ਡਿਸਟ੍ਰਿਬਿਊਸ਼ਨ ਨੈੱਟਵਰਕ ਦਾ ਰੂਪਰੰਗ ਬਦਲਣ ਲਈ ਉਹ 400 ਮਿਲੀਅਨ ਡਾਲਰ ਖਰਚ ਕਰਨ ਜਾ ਰਹੇ ਹਨ ਤੇ ਇਸ ਨਾਲ 280 ਨੌਕਰੀਆਂ ਖ਼ਤਮ ਹੋ ਜਾਣਗੀਆਂ। ਕੰਪਨੀ ਨੇ ਆਖਿਆ ਕਿ ਆਪਣੇ ਨੈੱਟਵਰਕ ਨੂੰ ਆਧੁਨਿਕ ਤੇ ਆਟੋਮੈਟਿਕ ਬਣਾਉਣ ਲਈ ਚੁੱਕੇ ਜਾਣ ਵਾਲੇ ਇਸ ਕਦਮ ਨਾਲ 180 ਦੇ ਕਰੀਬ ਫੁੱਲ ਟਾਈਮ ਤੇ 100 ਪਾਰਟ ਟਾਈਮ ਪੁਜ਼ੀਸ਼ਨਾਂ ਖ਼ਤਮ ਹੋਣਗੀਆਂ।
ਮੈਟਰੋ ਓਨਟਾਰੀਓ ਦੇ ਡਵੀਜ਼ਨ ਹੈੱਡ ਕਾਰਮਨ ਫੋਰਟੀਨੋ ਨੇ ਆਖਿਆ ਕਿ ਸਾਡੀ ਇੰਡਸਟਰੀ ਵਿੱਚ ਅਸੀਂ ਹਮੇਸ਼ਾਂ ਹੋਰ ਕਾਬਿਲ ਬਣਨ ਲਈ ਤੇ ਕੀਮਤਾਂ ਘਟਾਉਣ ਲਈ ਰਾਹ ਲੱਭਣ ਦੇ ਉਪਰਾਲੇ ਕਰਦੇ ਰਹਿੰਦੇ ਹਾਂ। ਪਰ ਉਨ੍ਹਾਂ ਆਖਿਆ ਕਿ ਜਦੋਂ ਤੋਂ ਉਨ੍ਹਾਂ ਜੁਆਇਨ ਕੀਤਾ ਹੈ ਉਦੋਂ ਤੋਂ ਹੀ ਅਸੀਂ ਪਿਛਲੇ ਤਿੰਨ ਸਾਲਾਂ ਤੋਂ ਇਸ ਬਾਰੇ ਗੱਲ ਕਰ ਰਹੇ ਹਨ। ਅਗਸਤ ਵਿੱਚ ਮੈਟਰੋ ਵੱਲੋਂ ਕੀਤੀਆਂ ਟਿੱਪਣੀਆਂ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਓਨਟਾਰੀਓ ਸਰਕਾਰ ਵੱਲੋਂ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕੀਤੇ ਜਾਣ ਦੀ ਯੋਜਨਾ ਦੇ ਮੱਦੇਨਜ਼ਰ ਉਨ੍ਹਾਂ ਆਪਣਾ ਖਰਚਾ ਘਟਾਉਣ ਲਈ ਆਟੋਮੇਸ਼ਨ ਦੇ ਰਾਹ ਉੱਤੇ ਤੁਰਨ ਦਾ ਫੈਸਲਾ ਕੀਤਾ।
ਜ਼ਿਕਰਯੋਗ ਹੈ ਕਿ ਓਨਟਾਰੀਓ ਵਿੱਚ ਮੈਟਰੋ ਦੇ ਛੇ ਡਿਸਟ੍ਰੀਬਿਊਸ਼ਨ ਸੈਂਟਰ ਹਨ ਜਿਨ੍ਹਾਂ ਵਿੱਚੋਂ ਚਾਰ ਟੋਰਾਂਟੋ ਵਿੱਚ ਹਨ ਤੇ ਦੋ ਓਟਵਾ ਵਿੱਚ ਹਨ। ਇਨ੍ਹਾਂ ਵਿੱਚ 1500 ਤੋਂ ਵੱਧ ਕਰਮਚਾਰੀ ਕੰਮ ਕਰਦੇ ਹਨ। ਇਹ ਵੀ ਆਖਿਆ ਜਾ ਰਿਹਾ ਹੈ ਓਨਟਾਰੀਓ ਦਾ ਮੌਜੂਦਾ ਡਿਸਟ੍ਰਿਬਿਊਸ਼ਨ ਨੈੱਟਵਰਕ 1960ਵਿਆਂ ਤੋਂ ਇਹੋ ਜਿਹਾ ਹੀ ਤੇ ਇਹ ਅੱਜ ਦੇ ਕਾਰੋਬਾਰ ਦਾ ਮੁਕਾਬਲਾ ਕਰਨ ਵਿੱਚ ਅਸਮਰੱਥ ਹੈ। ਫੌਰਟਿਨੋ ਨੇ ਆਖਿਆ ਕਿ ਅਸੀਂ ਪ੍ਰੋਵਿੰਸ ਵਿੱਚ ਕਈ ਮੌਕੇ ਵੇਖ ਰਹੇ ਹਾਂ ਤੇ ਅਸੀਂ ਆਪਣੇ ਸਟੋਰਜ਼ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹਾਂ।

 

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …