ਪੀਲ ਪੁਲਿਸ ਬੋਰਡ ਦਾ ਹਰ ਕੰਮ ਹੋਵੇਗਾ ਪਾਰਦਰਸ਼ੀ
ਬਰੈਂਪਟਨ/ਬਿਊਰੋ ਨਿਊਜ਼
ਪੀਲ ਪੁਲਿਸ ਸਰਵਿਸ ਬੋਰਡ ਨੇ ਅੱਜ ਲੋਕਾਂ ਨੂੰ ਪੀਲ ਰੀਜ਼ਨ ਪੁਲਿਸ ਦੇ ਗਵਰਨੈਂਸ ਨਾਲ ਸਬੰਧਤ ਸਾਰੇ ਮਾਮਲਿਆਂ ਦੇ ਬਾਰੇ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਾਰੀਆਂ ਜਾਣਕਾਰੀਆਂ ਦੇ ਬਾਰੇ ਵਿਚ ਪਾਰਦਰਸ਼ਤਾ ਰੱਖਣ ਦਾ ਉਪਰਾਲਾ ਕੀਤਾ। ਇਸ ਦਿਸ਼ਾ ਵਿਚ ਪਹਿਲਾ ਹੰਭਲਾ ਇਸਦੀ ਵੈਬਸਾਈਟ ਰਾਹੀਂ ਹੋਵੇਗਾ ਅਤੇ ਨਵੀਂ ਸਾਈਟ ਨੂੰ ਬੋਰਡ ਦੇ ਨਵੀਨੀਕਰਨ ਅਤੇ ਪੂਰੀ ਤਰ੍ਹਾਂ ਪਾਰਦਰਸ਼ਤਾ ਅਭਿਆਨ ਦੇ ਤੌਰ ‘ਤੇ ਸ਼ੁਰੂ ਕੀਤਾ ਜਾਵੇਗਾ। ਨਵੀਂ ਸਾਈਟ ‘ਤੇ ਕਈ ਤਰ੍ਹਾਂ ਦੀ ਡਿਵਾਈਸਿਜ਼ ਨਾਲ ਸਰਚ ਅਤੇ ਨੇਵੀਗੇਸ਼ਨ ਵੀ ਕੀਤੀ ਜਾ ਸਕਦੀ ਹੈ ਅਤੇ ਕਈ ਨਵੀਆਂ ਸ਼ੁਰੂਆਤਾਂ ਵੀ ਕੀਤੀਆਂ ਗਈਆਂ ਹਨ। ਪੁਲਿਸ ਬੋਰਡ ਆਪਣੇ ਕਿਸੇ ਵੀ ਕੰਮ ਵਿਚ ਕਿਸੇ ਵੀ ਚੀਜ਼ ਨੂੰ ਲੁਕਾਉਣਾ ਨਹੀਂ ਚਾਹੁੰਦਾ। ਜਲਦ ਹੀ ਸਾਈਟ ‘ਤੇ ਬੋਰਡ ਦਾ ਏਜੰਡਾ ਅਤੇ ਸਾਰੀਆਂ ਕਮੇਟੀਆਂ ਦੇ ਮੈਂਬਰਾਂ ਦੇ ਬਾਰੇ ਵਿਚ ਵੀ ਦੱਸਿਆ ਜਾਵੇਗਾ।
ਇਸ ‘ਤੇ ਪੁਲਿਸ ਕਾਰਵਾਈ ਸਬੰਧੀ ਨਵੀਂ-ਨਵੀਂ ਜਾਣਕਾਰੀ ਵੀ ਪਾਈ ਜਾਵੇਗੀ। ਐਗਜ਼ੀਕਿਊਟਿਵ ਡਾਇਰੈਕਟਰ ਰੌਬਰਟ ਸੇਰਪੀ ਨੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਪੁਲਿਸ ਦੇ ਨਾਲ ਸਹਿਯੋਗ ਕਰਨ ਅਤੇ ਸਾਡੇ ਨਾਲ ਅਸਾਨੀ ਨਾਲ ਸੰਪਰਕ ਕਰ ਸਕਣ। ਆਮ ਲੋਕਾਂ ਤੋਂ ਪ੍ਰਾਪਤ ਹੋਣ ਵਾਲੀ ਜਾਣਕਾਰੀ ਨਾਲ ਕਈ ਤਰ੍ਹਾਂ ਦੇ ਅਪਰਾਧ ਰੋਕਣ ਵਿਚ ਵੀ ਮੱਦਦ ਮਿਲਦੀ ਹੈ।
ਪੁਲਿਸ ਬੋਰਡ ਨੇ ਰੋਜ਼ਰਜ਼ ਕੇਬਲ ਟੀਵੀ ਦੇ ਨਾਲ ਸਾਂਝ ਪਾਈ ਹੈ ਅਤੇ ਰੋਜ਼ਰਜ਼ ਕੇਬਲ 10 ‘ਤੇ ਬੋਰਡ ਦੀਆਂ ਬੈਠਕਾਂ ਨੂੰ ਲਾਈਵ ਪ੍ਰਕਾਸ਼ਿਤ ਕਰਿਆ ਕਰੇਗਾ। ਇਹ ਪ੍ਰਸਾਰਨ ਵੈਬਸਾਈਟ ‘ਤੇ ਵੀ ਆਨਲਾਈਨ ਸਟੀਮ ਕੀਤਾ ਜਾਵੇਗਾ। ਬੋਰਡ ਮਲਟੀ ਮੀਡੀਆ ਦੇ ਰਾਹੀਂ ਇਹ ਸੰਭਵ ਬਣਾਉਣਾ ਚਾਹੁੰਦਾ ਹੈ ਕਿ ਉਹ ਲੋਕਾਂ ਦੇ ਨੇੜੇ ਰਹੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …