ਬਰੈਂਪਟਨ : ਬਕਾਰਡੀ ਕੈਨੇਡਾ ਆਉਣ ਵਾਲੇ ਮਹੀਨਿਆਂ ਵਿਚ ਆਪਣੇ ਬਰੈਂਪਟਨ ਬਾਰਟਲਿਗ ਪਲਾਂਟ ਨੂੰ ਬੰਦ ਕਰਕੇ ਵੇਚ ਦੇਵੇਗੀ। ਬਕਾਰਡੀ ਬਰੈਂਪਟਨ ਵਿਚ ਲੰਘੇ 50 ਸਾਲਾਂ ਤੋਂ ਮੌਜੂਦ ਹੈ ਪਰ ਹੁਣ ਇਹ ਯੂਨਿਟ ਬੰਦ ਕਰਨ ਜਾ ਰਹੀ ਹੈ। ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਸੂਚਿਤ ਕਰਦਿਆਂ ਹੋਇਆਂ ਕਿਹਾ ਹੈ ਕਿ ਇਹ ਯੂਨਿਟ ਬੰਦ ਕਰਨਾ ਇਕ ਮੁਸ਼ਕਲ ਫੈਸਲਾ ਹੈ, ਪਰ ਉਤਪਾਦਨ ਦੀਆਂ ਜ਼ਰੂਰਤਾਂ ਅਤੇ ਬਜ਼ਾਰ ਦੀ ਮੰਗ ਨੂੰ ਵੇਖਦਿਆਂ ਹੋਇਆਂ ਇਹ ਜ਼ਰੂਰੀ ਹੋ ਗਿਆ ਹੈ। ਇਸ ਯੂਨਿਟ ਨੂੰ ਬੰਦ ਕਰਨ ਦੇ ਨਾਲ ਕੁੱਲ 51 ਕਰਮਚਾਰੀਆਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪਵੇਗਾ। ਕੰਪਨੀ ਦੀ ਯੋਜਨਾ ਹੈ ਕਿ ਬਰੈਂਪਟਨ ਯੂਨਿਟ ਨੂੰ ਬੰਦ ਕਰਕੇ ਨਵਾਂ ਦਫਤਰ ਟੋਰਾਂਟੋ ਵਿਚ ਖੋਲ੍ਹਿਆ ਜਾਵੇਗਾ। ਇਸ ਯੂਨਿਟ ਨੂੰ ਬੰਦ ਕਰਨ ਨਾਲ ਕੈਨੇਡਾ ਵਿਚ ਬਕਾਰਡੀ ਦੀ ਸਪਲਾਈ ‘ਤੇ ਕੋਈ ਅਸਰ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਫੈਸਲਾ ਉਸ ਵਕਤ ਆਇਆ ਜਦ ਕੈਨੇਡਾ ਸਰਕਾਰ ਨੇ ਇਕ ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਬਕਾਰਡੀ ਕੈਨੇਡਾ ਨੂੰ ਕਈ ਲੱਖ ਡਾਲਰ ਦੀ ਗਰਾਂਟ ਦੇ ਕੇ ਪਲਾਂਟ ਨੂੰ ਚਾਲੂ ਰੱਖਣ ਮੱਦਦ ਕੀਤੀ ਸੀ। ਫੈਡਰਲ ਪ੍ਰੋਗਰਾਮ ਦੇ ਰਾਹੀਂ ਕੰਪਨੀ ਨੂੰ 3.5 ਲੱਖ ਡਾਲਰ ਦੀ ਮੱਦਦ ਕੀਤੀ ਗਈ ਸੀ। ਬਰੈਂਪਟਨ ਯੂਨਿਟ ਤੋਂ ਹਰ ਸਾਲ ਕੈਨੇਡੀਅਨ ਮਾਰਕੀਟ ਦੇ ਲਈ 7 ਮਿਲੀਅਨ ਲੀਟਰ ਤੋਂ ਜ਼ਿਆਦਾ ਰਮ ਦੀ ਸਪਲਾਈ ਕੀਤੀ ਜਾਂਦੀ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …