ਟਰੂਡੋ ਨੇ ਫਰੈਂਚ ਵਿਚ ਜਵਾਬ ਦੇਣ ‘ਤੇ ਮਹਿਲਾ ਤੋਂ ਮੰਗੀ ਮੁਆਫੀ
ਕਿਊਬਿਕ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਦਿਨੀਂ ਸ਼ੇਰਬੁਰਕ ਟਾਊਨ ਹਾਲ ਵਿਚ ਇਕ ਐਗਲੋਫੋਨ ਮਹਿਲਾ ਤੋਂ ਫਰੈਂਚ ਵਿਚ ਜਵਾਬ ਦਿੱਤੇ ਜਾਣ ਦੇ ਮਾਮਲੇ ਵਿਚ ਮੁਆਫੀ ਮੰਗ ਲਈ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਵਡੱਪਣ ਦਿਖਾਉਂਦਿਆਂ ਕਿਹਾ ਕਿ ਉਹਨਾਂ ਨੂੰ ਅਫਸੋਸ ਹੈ ਕਿ ਅੰਗਰੇਜ਼ੀ ਵਿਚ ਪੁੱਛੇ ਗਏ ਇਕ ਸਵਾਲ ਦਾ ਜਵਾਬ ਉਹਨਾਂ ਅੰਗਰੇਜ਼ੀ ਵਿਚ ਕਿਉਂ ਨਹੀਂ ਦਿੱਤਾ। ਇਹ ਸਵਾਲ ਲੰਘੇ ਮਹੀਨੇ ਟਾਊਨ ਹਾਲ ਬੈਠਕ ਵਿਚ ਮੈਂਟਲ ਹੈਲਥ ਸਰਵਿਸਿਜ਼ ਦੇ ਬਾਰੇ ਵਿਚ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟਰੂਡੋ ਨੇ ਮਹਿਲਾ ਨੂੰ ਫੋਨ ਕਰਕੇ ਮਾਫੀ ਮੰਗਦਿਆਂ ਕਿਹਾ ਕਿ ਕਿਉਂਕਿ ਉਹ ਪੂਰੀ ਮੀਟਿੰਗ ਵਿਚ ਫਰੈਂਚ ਵਿਚ ਗੱਲ ਕਰ ਰਹੇ ਸਨ। ਇਸ ਲਈ ਉਹਨਾਂ ਨੇ ਉਸਦੇ ਸਵਾਲ ਦਾ ਉਤਰ ਵੀ ਫਰੈਂਚ ਵਿਚ ਹੀ ਦੇ ਦਿੱਤਾ।
ਉਹਨਾਂ ਨੇ ਇੰਗਲੈਂਡ ਲੈਂਗੂਏਂਜ ਐਡਵੋਕੇਸੀ ਗਰੁੱਪ, ਦਾ ਕਿਊਬਿਕ ਕਮਿਊਨਿਟੀ ਗਰੁੱਪਸ ਨੈਟਵਰਕ ਨੂੰ ਵੀ ਖਤ ਲਿਖ ਕੇ ਕਿਹਾ ਹੈ ਕਿ ਉਹ ਕਿਊਬਿਕ ਵਿਚ ਇੰਗਲੈਂਡ ਲੈਂਗੂਏਂਜ ਘੱਟਗਿਣਤੀਆਂ ਦੇ ਪ੍ਰਤੀ ਸਮਰਪਿਤ ਹੈ। ਜਨਵਰੀ ਵਿਚ ਟਾਊਨ ਹਾਲ ਬੈਠਕ ਵਿਚ ਮੈਂਟਲ ਹੈਲਥ ਅਸਿਸਟੀ ਦੇ ਮੋਢੀਆਂ ਵਿਚੋਂ ਇਕ ਜੂਡੀ ਰਾਸ ਨੇ ਅੰਗਰੇਜ਼ੀ ਵਿਚ ਪੁੱਛਿਆ ਸੀ ਕਿ ਐਗਲੋਫੋਨ ਕਿਊਬੈਕਸ ਨੂੰ ਮੈਂਟਲ ਹੈਲਥ ਸਰਵਿਸਿਜ਼ ਇੰਗਲਿਸ਼ ਵਿਚ ਕਦੋਂ ਪ੍ਰਾਪਤ ਹੋਣਗੀਆਂ। ਜਦੋਂ ਕਿ ਅਜੇ ਉਹ ਸਿਰਫ ਫਰੈਂਚ ਵਿਚ ਹੀ ਉਪਲਬਧ ਹਨ। ਟਰੂਡੇ ਨੇ ਇਹ ਵੀ ਫਰੈਂਚ ਵਿਚ ਜਵਾਬ ਦਿੰਦਿਆਂ ਕਿਹਾ ਸੀ ਕਿ ਦੋਨਾਂ ਅਧਿਕਾਰਤ ਭਾਸ਼ਾਵਾਂ ਵਿਚ ਗੱਲ ਕਰਨ ਦੇ ਲਈ ਤੁਹਾਡਾ ਧੰਨਵਾਦ ਪਰ ਆਪਾਂ ਇਕ ਫਰੈਂਚ ਸੂਬੇ ਵਿਚ ਹਾਂ ਤੇ ਮੈਂ ਫਰੈਂਚ ਵਿਚ ਹੀ ਉਤਰ ਦੇਵਾਂਗਾ।
ਮਾਮਲਾ ਗਰਮਾਇਆ ਤਾਂ ਟਰੂਡੋ ਨੇ ਮਾਫੀ ਮੰਗ ਲਈ। ਹੁਣ ਜੂਡੀ ਰਾਸ ਦਾ ਕਹਿਣਾ ਹੈ ਕਿ ਮੈਂ ਟਰੂਡੋ ਨੂੰ ਦੱਸ ਦਿੱਤਾ ਸੀ ਕਿ ਉਹਨਾਂ ਨੇ ਗਲਤੀ ਕੀਤੀ ਸੀ ਅਤੇ ਇਹ ਅਨੁਭਵ ਉਹਨਾਂ ਦੇ ਲਈ ਵੀ ਲਰਨਿੰਗ ਰਿਹਾ। ਉਹਨਾਂ ਦੱਸਿਆ ਕਿ ਇਕ ਰਾਜਨੇਤਾ ਨੂੰ ਮੁਆਫੀ ਮੰਗਦਿਆਂ ਹੋਇਆਂ ਘੱਟ ਹੀ ਦੇਖਿਆ ਗਿਆ ਹੈ ਅਤੇ ਮੈਂ ਇਸਦੇ ਲਈ ਉਹਨਾਂ ਦਾ ਸਨਮਾਨ ਕਰਦੀ ਹਾਂ। ਫੋਨ ‘ਤੇ ਉਹਨਾਂ ਨਾਲ ਗੱਲ ਕਰਨ ਦਾ ਸੁਭਾਗ ਵੀ ਮੈਨੂੰ ਮਿਲਿਆ। ਇਸਦੇ ਨਾਲ-ਨਾਲ ਉਨ੍ਹਾਂ ਨੂੰ ਹੈਲਥ ਸਰਵਿਸ ਦੇ ਬਾਰੇ ਵਿਚ ਵੀ ਦੱਸਣ ਦਾ ਮੌਕਾ ਮਿਲਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …