6.4 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ 'ਚ ਮੀਂਹ ਦਾ ਕਹਿਰ, ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ

ਟੋਰਾਂਟੋ ‘ਚ ਮੀਂਹ ਦਾ ਕਹਿਰ, ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ

ਟੋਰਾਂਟੋ/ਬਿਊਰੋ ਨਿਊਜ਼ : ਲੰਘੇ ਦਿਨੀਂ ਟੋਰਾਂਟੋ ‘ਚ ਭਾਰੀ ਮੀਂਹ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ। ਇਲਾਕੇ ‘ਚ ਪਾਣੀ ਭਰ ਜਾਣ ਕਾਰਨ ਕਈ ਵਾਹਨ ਸੜਕਾਂ ‘ਤੇ ਖੜ੍ਹੇ ਰਹੇ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਕਾਫ਼ੀ ਕੋਸ਼ਿਸ਼ਾਂ ਕਰਨੀਆਂ ਪਈਆਂ।
ਵਾਤਾਵਰਨ ਕੈਨੇਡਾ ਵਲੋਂ ਇਕ ਖਾਸ ਸਟੇਟਮੈਂਟ ਜਾਰੀ ਕੀਤੀ ਗਈ ਸੀ, ਜਿਸ ਦੌਰਾਨ ਦੱਸਿਆ ਗਿਆ ਕਿ ਭਾਰੀ ਮੀਂਹ ਕਾਰਨ ਪੱਛਮੀ ਟੋਰਾਂਟੋ ਅਤੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਵਾਲਾ ਇਲਾਕਾ ਪ੍ਰਭਾਵਿਤ ਹੋਵੇਗਾ। ਅਧਿਕਾਰੀਆਂ ਨੇ ਦੱਸਿਆ ਸੀ ਕਿ 50 ਮਿਲੀਮੀਟਰ ਤੋਂ 100 ਮਿਲੀ ਮੀਟਰ ਪ੍ਰਤੀ ਘੰਟੇ ਮੀਂਹ ਪੈਣ ਦਾ ਸ਼ੱਕ ਹੈ।
ਟੋਰਾਂਟੋ ‘ਚ ਹਜ਼ਾਰਾਂ ਘਰਾਂ ਦੀ ਬੱਤੀ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਬਿਜਲੀ ਬੋਰਡ ਵਲੋਂ ਕਿਹਾ ਗਿਆ ਕਿ ਇਸ ਨੂੰ ਠੀਕ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਟੋਰਾਂਟੋ ਹਾਈਡਰੋ ਵਲੋਂ ਦੱਸਿਆ ਗਿਆ ਕਿ ਇੱਥੇ 16000 ਗਾਹਕਾਂ ਨੂੰ ਬੰਦ ਬਿਜਲੀ ਕਾਰਨ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ।

RELATED ARTICLES
POPULAR POSTS