Breaking News
Home / ਜੀ.ਟੀ.ਏ. ਨਿਊਜ਼ / ਵਿਦੇਸ਼ੀ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨ : ਮਾਰਕੋ ਮੈਂਡੀਚੀਨੋ

ਵਿਦੇਸ਼ੀ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨ : ਮਾਰਕੋ ਮੈਂਡੀਚੀਨੋ

ਕਿਹਾ – ਕਰੋਨਾ ਦੇ ਦੌਰ ‘ਚ ਇਹ ਸਮਾਂ ਸਫਰ ਕਰਨ ਦਾ ਨਹੀਂ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਸਮਾਂ ਸਫ਼ਰ ਕਰਨ ਦਾ ਨਹੀਂ ਹੈ, ਜਿਸ ਕਰਕੇ ਕੈਨੇਡਾ ਦੇ ਵਿੱਦਿਅਕ ਅਦਾਰਿਆਂ ‘ਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀ ਆਪਣਾ ਸਟੱਡੀ ਪਰਮਿਟ ਪ੍ਰਵਾਨ ਕਰਵਾ ਕੇ ਆਨਲਾਈਨ ਪੜ੍ਹਾਈ ਜਾਰੀ ਰੱਖਣ ਅਤੇ ਵਰਕ ਪਰਮਿਟ ਪੱਖੋਂ ਕਿਸੇ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਹਾਲਾਤ ਸੁਧਰਨ ਮਗਰੋਂ ਸਟੱਡੀ ਪਰਮਿਟ ਧਾਰਕ ਸਾਰੇ ਵਿਦਿਆਰਥੀਆਂ ਨੂੰ ਕੈਨੇਡਾ ਪੁੱਜਣ ਦਾ ਮੌਕਾ ਮਿਲ ਜਾਵੇਗਾ।
ਬੀਤੇ ਕਈ ਮਹੀਨਿਆਂ ਤੋਂ ਕੈਨੇਡਾ ‘ਚ ਤਾਲਾਬੰਦੀ ਵਾਲੇ ਹਾਲਾਤ ਹਨ, ਜਿਸ ਕਰਕੇ ਵੱਡੀ ਗਿਣਤੀ ‘ਚ ਸਕੂਲ, ਕਾਲਜ ਤੇ ਕਾਰੋਬਾਰ ਬੰਦ ਹਨ। ਅਜਿਹੇ ‘ਚ ਕੈਨੇਡਾ ਪਹੁੰਚ ਕੇ ਵਿਦਿਆਰਥੀਆਂ ਦੇ ਖ਼ਰਚੇ ਤਾਂ ਸ਼ੁਰੂ ਹੋ ਜਾਂਦੇ ਹਨ ਪਰ ਨੌਕਰੀ ਲੱਭਣ ‘ਚ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬਹੁਤੀ ਸਫਲਤਾ ਨਹੀਂ ਮਿਲਦੀ। ਇਸੇ ਕਰਕੇ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਵੀਜ਼ਾ ਅਤੇ ਵਰਕ ਪਰਮਿਟ ਪੱਖੋਂ ਢਿੱਲ ਦੇਣ ਦੇ ਐਲਾਨ ਕੀਤੇ ਹੋਏ ਹਨ ਤਾਂ ਕਿ ਹਾਲਾਤ ਸੁਧਰਨ ਤੋਂ ਬਾਅਦ ਉਹ ਕੈਨੇਡਾ ਪਹੁੰਚ ਕੇ ਆਪਣੇ ਵਰਕ ਪਰਮਿਟ ਲੈ ਸਕਣ। ਸਰਕਾਰ ਵਲੋਂ ਛੋਟਾਂ ਦੇ ਐਲਾਨ ਕੀਤੇ ਹੋਣ ਦੇ ਬਾਵਜੂਦ ਬੀਤੇ ਮਹੀਨਿਆਂ ਤੋਂ ਵਿਦੇਸ਼ੀ ਮੁੰਡਿਆਂ ਅਤੇ ਕੁੜੀਆਂ ਨੇ ਕੈਨੇਡਾ ਪਹੁੰਚਣਾ ਜਾਰੀ ਰੱਖਿਆ ਅਤੇ ਪਹੁੰਚਣ ਤੋਂ ਕੁਝ ਹਫ਼ਤਿਆਂ ਬਾਅਦ ਹੀ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਅਜੇ ਨਹੀਂ ਆਉਣਾ ਚਾਹੀਦਾ ਸੀ। ਜਦੋਂ ਆਰਥਿਕ ਤੰਗੀਆਂ ਵਧਦੀਆਂ ਹਨ, ਕਿਸੇ ਪਾਸਿਓਂ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ ਤਾਂ ਨਤੀਜੇ ਵਜੋਂ ਦੁਖਦਾਈ ਖ਼ਬਰਾਂ ਪ੍ਰਾਪਤ ਹੋਣ ਲੱਗਦੀਆਂ ਹਨ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …