ਬਰੈਂਪਟਨ/ਬਿਊਰੋ ਨਿਊਜ਼ : ਫੈਡਰਲ ਚੋਣਾਂ ਦੇ ਪ੍ਰਚਾਰ ਦੇ ਦੌਰਾਨ ਇਮੀਗ੍ਰੇਸ਼ਨ ਮੰਤਰੀ ਰਹੇ ਅਹਿਮਦ ਹੁਸੈਨ ਬਰੈਂਪਟਨ ਈਸਟ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਮਨਿੰਦਰ ਸੰਧੂ ਦੇ ਹੱਕ ‘ਚ ਪ੍ਰਚਾਰ ਦੇ ਲਈ ਬਰੈਂਪਟਨ ਪੁੱਜੇ। ਜਿੱਥੇ ਉਹਨਾਂ ਨੇ ਇਬੇਨੇਜ਼ਰ ਕਮਿਊਨਟੀ ਹਾਲ ‘ਚ ਗੋਰ ਸੀਨੀਅਰ ਕਲੱਬ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਸੀਨੀਅਰ ਮੈਂਬਰਾਂ ਦੇ ਮੁੱਦਿਆਂ ਨੂੰ ਸੁਣਿਆ। ਅਹਿਮਦ ਹੁਸੈਨ ਨੇ ਐਲਾਨ ਕੀਤਾ ਕਿ ਜੇਕਰ ਲਿਬਰਲ ਸਰਕਾਰ ਦੁਬਾਰਾ ਚੁਣੀ ਜਾਂਦੀ ਹੈ ਤਾਂ 75 ਸਾਲ ਤੋਂ ਵੱਧ ਉਮਰ ਦੇ ਬੁਜ਼ਰਗਾਂ ਦੀ ਪੈਨਸ਼ਨ ‘ਚ 10 ਫੀਸਦੀ ਵਾਧਾ ਕੀਤਾ ਜਾਵੇਗਾ ਅਤੇ ਜਿਹੜੇ ਬੁਜ਼ਰਗਾ ਦੇ ਜੀਵਨ-ਸਾਥੀ ਦੀ ਮੌਤ ਹੋ ਚੁੱਕੀ ਹੈ। ਉਹਨਾਂ ਬੁਜ਼ਰਗਾਂ ਦੀ ਸਾਲਾਨਾ 2000 ਡਾਲਰ ਪੈਨਸ਼ਨ ‘ਚ ਵਾਧਾ ਕੀਤਾ ਜਾਵੇਗਾ। ਅਹਿਮਦ ਹੁਸੈਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਹਰ ਵਰਗ ਲਈ ਕੈਨੇਡਾ ਆਉਣ ਦੇ ਰਸਤੇ ਖੋਲੇ ਪਰ ਕੰਸਰਵੇਟਿਵ ਸਰਕਾਰ ਦੇ ਸਮੇਂ ‘ਚ ਆਪਣੀਆਂ ਨੂੰ ਹੀ ਆਪਣੀਆਂ ਦੂਰ ਕਰਕੇ ਕਈ ਦਰਵਾਜ਼ੇ ਬੰਦ ਕੀਤੇ ਗਏ।
ਕੰਸਰਵੇਟਿਵ ਵੱਲੋਂ ਬੰਦ ਕੀਤੇ ਦਰਵਾਜ਼ਿਆਂ ਨੂੰ ਖੋਲ੍ਹਿਆ ਸੀ ਲਿਬਰਲ ਨੇ : ਅਹਿਮਦ ਹੁਸੈਨ
RELATED ARTICLES