ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਓਨਟਾਰੀਓ ਦੀ ਟਰਾਂਸਪੋਰਟ ਮੰਤਰੀ ਕਰੋਲਾਈਨ ਮੁਲਰੋਨੀ ਨੇ ਕਰੋਨਾਂ ਜਹੀ ਮਹਾਂਮਾਰੀ ‘ਚ ਦੇਸ਼ ਦੇ ਸੱਚੇ ਸਿਪਾਹੀ ਵਾਂਗ ਕੰਮ ਕਰ ਰਹੇ ਟਰੱਕ ਡਰਾਇਵਰਾਂ ਨੂੰ ਸੂਬੇ ਦੇ ਹਰ ਹਾਈਵੇਅਜ਼ ਤੇ ਪੈਂਦੇ ਕੌਫੀ ਸ਼ਾਪ ਤੇ ਹਰ ਬੁੱਧਵਾਰ ਨੂੰ ਮੁਫਤ ਵਿੱਚ ਕੌਫੀ ਦੇਣ ਦਾ ਐਲਾਨ ਕੀਤਾ ਹੈ। ਰੇਡੀਓ ਰੋਡ ਟੂਡੇ ਤੇ਼ ਮਨਨ ਗੁਪਤਾ ਨਾਲ ਗੱਲ ਕਰਦਿਆਂ ਜਿੱਥੇ ਟਰਾਂਸਪੋਰਟ ਮੰਤਰੀ ਨੇ ਕਰੋਨਾਂ ਵਾਈਰਸ ਕਾਰਨ ਹੋ ਰਹੇ ਜਾਨੀ ਅਤੇ ਮਾਲੀ ਨੁਕਸਾਨ ਤੇ਼ ਡਾਢੀ ਚਿੰਤਾ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਟਰੱਕ ਡਰਾਇਵਰਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਵਕਤ ਪੂਰੀ ਦੁਨੀਆਂ ਦੇ ਲੋਕ ਡਰ ਦੇ ਮਾਰੇ ਆਪੋ-ਆਪਣੇ ਘਰਾਂ ਵਿੱਚ ਬੈਠੇ ਹਨ ਪਰ ਟਰੱਕ ਡਰਾਇਵਰ ਆਪਣੀ ਜਾਨ ਦੀ ਪ੍ਰਵਾਹ ਨਾਂ ਕਰਦੇ ਹੋਏ ਪੂਰੀ ਤਨਦੇਹੀ ਨਾਲ ਖਾਣ-ਪੀਣ ਅਤੇ ਰੋਜ਼-ਮਰ੍ਹਾ ਦੀਆਂ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਦਿਨ ਰਾਤ ਕੰਮ ਕਰ ਰਹੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …