Breaking News
Home / ਜੀ.ਟੀ.ਏ. ਨਿਊਜ਼ / ਯੌਰਕ ਯੂਨੀਵਰਸਿਟੀ ਦੇ ਕੈਂਪਸ ਵਿੱਚ ਛੁਰੇਬਾਜ਼ੀ ਕਰਨ ਵਾਲੇ ਤਿੰਨ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ

ਯੌਰਕ ਯੂਨੀਵਰਸਿਟੀ ਦੇ ਕੈਂਪਸ ਵਿੱਚ ਛੁਰੇਬਾਜ਼ੀ ਕਰਨ ਵਾਲੇ ਤਿੰਨ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ

ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪੁਲਿਸ ਵੱਲੋਂ ਮਸ਼ਕੂਕਾਂ ਦੇ ਇੱਕ ਗਰੁੱਪ ਦੀ ਭਾਲ ਕੀਤੀ ਜਾ ਰਹੀ ਹੈ ਜਿਹੜਾ ਦੋ ਹਮਲਿਆਂ ਲਈ ਜ਼ਿੰਮੇਵਾਰ ਹੈ। ਇਸ ਗਰੁੱਪ ਵੱਲੋਂ ਯੌਰਕ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਲੜਕੇ ਨੂੰ ਚਾਕੂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ।
29 ਮਾਰਚ ਨੂੰ ਪੁਲਿਸ ਅਧਿਕਾਰੀਆਂ ਨੂੰ ਯੌਰਕ ਬੁਲੇਵਾਰਡ ਤੇ ਕੀਲ ਸਟਰੀਟ ਇਲਾਕੇ ਵਿੱਚ ਸ਼ਾਮੀਂ 6:00 ਵਜੇ ਛੁਰੇਬਾਜ਼ੀ ਦੀ ਖਬਰ ਦੇ ਕੇ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਕਥਿਤ ਤੌਰ ਉੱਤੇ ਯੌਰਕ ਯੂਨੀਵਰਸਿਟੀ ਕੈਂਪਸ ਵਿੱਚ ਤੁਰਿਆ ਜਾ ਰਿਹਾ ਸੀ ਜਦੋਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਸ ਕੋਲ ਪਹੁੰਚ ਕੇ ਉਸ ਦੀ ਜੈਕੇਟ ਮੰਗੀ ਤੇ ਉਸ ਨੇ ਉਹ ਜੈਕੇਟ ਉਨ੍ਹਾਂ ਨੂੰ ਦੇ ਦਿੱਤੀ। ਇਸ ਮਗਰੋਂ ਤਿੰਨਾਂ ਮਸ਼ਕੂਕਾਂ ਨੇ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਫਿਰ ਇਸੇ ਗਰੁੱਪ ਨੇ ਇੱਕ ਹੋਰ ਵਿਅਕਤੀ ਉੱਤੇ ਹਮਲਾ ਬੋਲ ਦਿੱਤਾ। ਜਦੋਂ ਇਸ ਗਰੁੱਪ ਦੇ ਸ਼ਿਕਾਰ ਪਹਿਲੇ ਵਿਅਕਤੀ ਨੇ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮਸ਼ਕੂਕਾਂ ਨੇ ਪਹਿਲੇ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਤੇ ਆਪ ਉੱਥੋਂ ਪੈਦਲ ਹੀ ਫਰਾਰ ਹੋ ਗਏ।
ਇੱਕ ਮਸ਼ਕੂਕ 20 ਤੋਂ 25 ਸਾਲ ਦੇ ਨੇੜੇ ਤੇੜੇ, ਛੇ ਫੁੱਟ ਤੇ 180 ਪਾਊਂਡ ਵਜ਼ਨੀ ਦੱਸਿਆ ਜਾਂਦਾ ਹੈ। ਉਹ ਕਲੀਨ-ਸ਼ੇਵਨ ਹੈ ਤੇ ਉਸ ਦੇ ਨਿੱਕੇ ਘੁੰਗਰਾਲੇ ਵਾਲ ਹਨ ਤੇ ਉਸ ਨੂੰ ਆਖਰੀ ਵਾਰੀ ਕਾਲੇ ਰੰਗ ਦੀ ਚਮਕੀਲੀ ਪੱਫਰ ਜੈਕੇਟ, ਨੀਲੀ ਪੈਂਟ ਤੇ ਕਾਲੇ ਜੁੱਤੇ ਪਾਇਆਂ ਵੇਖਿਆ ਗਿਆ ਸੀ। ਦੂਜਾ ਮਸ਼ਕੂਕ 20 ਤੋਂ 25 ਸਾਲ ਦਰਮਿਆਨ, ਪੰਜ ਫੁੱਟ ਸੱਤ ਇੰਚ ਤੇ 150 ਪਾਊਂਡ ਵਜ਼ਨੀ ਦੱਸਿਆ ਜਾਂਦਾ ਹੈ। ਉਹ ਵੀ ਕਲੀਨ-ਸੇਵਨ ਹੈ, ਜਿਸ ਦੇ ਕਾਲੇ ਨਿੱਕੇ ਸਪਾਈਕੀ ਵਾਲ ਹਨ ਅਤੇ ਉਸ ਨੂੰ ਕਾਲੇ ਜੁੱਤੇ ਪਾਇਆਂ ਵੇਖਿਆ ਗਿਆ। ਤੀਜੇ ਮਸ਼ਕੂਕ ਦੀ ਉਮਰ ਵੀ 20 ਤੋਂ 25 ਸਾਲ ਦਰਮਿਆਨ ਦੱਸੀ ਜਾਂਦੀ ਹੈ। ਉਸ ਦਾ ਕੱਦ ਪੰਜ ਫੁੱਟ ਸੱਤ ਇੰਚ ਤੇ ਵਜ਼ਨ 150 ਪਾਊਂਡ ਦੱਸਿਆ ਜਾਂਦਾ ਹੈ। ਉਸ ਦੇ ਵੀ ਨਿੱਕੇ ਕਾਲੇ ਸਪਾਈਕੀ ਵਾਲ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …