ਬਰੈਂਪਟਨ : ਮਿਊਂਸਪਲ ਵਰਲਡ ਵੱਲੋਂ ਸਿਟੀ ਆਫ ਬਰੈਂਪਟਨ ਦੇ ਵਾਰਡ ਨੰਬਰ 1 ਤੇ 5 ਲਈ ਰੀਜਨਲ ਕਾਊਂਸਲਰ ਰੋਵੇਨਾ ਸੈਂਟੋਸ ਨੂੰ ਸਾਲ 2023 ਲਈ ਲੋਕਲ ਗਵਰਮੈਂਟ ਐਵਾਰਡ ਵਿੱਚ ਮਿਊਂਸਪਲ ਵਰਲਡਜ਼ ਵੁਮਨ ਆਫ ਇਨਫਲੂਐਂਸ ਲਈ ਚੁਣਿਆ ਗਿਆ ਹੈ। ਇਹ ਪਹਿਲੀ ਵਾਰੀ ਹੈ ਕਿ ਮਿਊਂਸਪਲ ਵਰਲਡ ਵੱਲੋਂ ਲੋਕਲ ਗਵਰਮੈਂਟ ਐਵਾਰਡ ਵਿੱਚ ਵੁਮਨ ਆਫ ਇਨਫਲੂਐਂਸ ਲਈ ਸਨਮਾਨਿਤ ਮਹਿਲਾ ਐਲਾਨਿਆ ਗਿਆ ਹੈ। ਇਹ ਐਵਾਰਡ ਉਨ੍ਹਾਂ ਮਹਿਲਾਵਾਂ ਨੂੰ ਦਿੱਤਾ ਜਾਇਆ ਕਰੇਗਾ ਜਿਨ੍ਹਾਂ ਨੇ ਪ੍ਰਸ਼ਾਸਕੀ ਜਾਂ ਸਿਆਸੀ ਖੇਤਰਾਂ ਵਿੱਚ ਚੰਗਾ ਨਾਮਣਾ ਖੱਟਿਆ ਹੋਵੇਗਾ ਤੇ ਯੋਗਦਾਨ ਪਾਇਆ ਹੋਵੇਗਾ।