Breaking News
Home / ਜੀ.ਟੀ.ਏ. ਨਿਊਜ਼ / ਲਿਬਰਲਾਂ ਦੇ ਘਪਲਿਆਂ ਦਾ ਐਥਿਕਸ ਕਮੇਟੀ ਕਰ ਸਕੇਗੀ ਅਧਿਐਨ

ਲਿਬਰਲਾਂ ਦੇ ਘਪਲਿਆਂ ਦਾ ਐਥਿਕਸ ਕਮੇਟੀ ਕਰ ਸਕੇਗੀ ਅਧਿਐਨ

ਐਨਡੀਪੀ ਐਮਪੀ ਚਾਰਲੀ ਐਂਗਸ ਨੇ ਕਮੇਟੀ ਸਾਹਮਣੇ ਪੇਸ਼ ਕੀਤਾ ਮਤਾ
ਓਟਵਾ/ਬਿਊਰੋ ਨਿਊਜ਼
ਕਈ ਹਫਤਿਆਂ ਦੀ ਬਹਿਸ, ਦੋ ਵਾਰੀ ਮਤਾ ਅਸਫਲ ਰਹਿਣ ਤੋਂ ਬਾਅਦ ਪਾਰਲੀਆਮੈਂਟਰੀ ਕਮੇਟੀ ਨੂੰ ਆਖਿਰਕਾਰ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਵੱਲੋਂ ਵੁਈ ਚੈਰਿਟੀ ਲਈ ਦਿੱਤੇ ਗਏ ਭਾਸ਼ਣ ਬਦਲੇ ਕਿੰਨੇ ਪੈਸੇ ਵਸੂਲੇ ਗਏ ਇਸ ਦਾ ਅਧਿਐਨ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ ਹੀ ਲਿਬਰਲਾਂ ਦੇ ਹੋਰ ਘਪਲਿਆਂ ਦਾ ਵੀ ਕਮੇਟੀ ਅਧਿਐਨ ਕਰ ਸਕੇਗੀ।
ਸਤੰਬਰ ਵਿੱਚ ਪਾਰਲੀਆਮੈਂਟ ਦੀ ਕਾਰਵਾਈ ਸੁਰੂ ਹੋਣ ਤੋਂ ਬਾਅਦ ਹੁਣ ਤੱਕ ਇਸ ਵਿਸ਼ੇ ਉੱਤੇ ਬਹੁਤ ਘੱਟ ਬਹਿਸ ਹੋਈ ਹੈ। ਫੈਡਰਲ ਐਥਿਕਸ ਕਮੇਟੀ ਅਸਲ ਵਿੱਚ ਵੁਈ ਸਕੈਂਡਲ ਦੇ ਅਧਿਐਨ ਨੂੰ ਮੁੜ ਲਾਂਚ ਕਰ ਸਕਦੀ ਹੈ। ਇਸ ਦੌਰਾਨ ਐਨਡੀਪੀ ਐਮਪੀ ਚਾਰਲੀ ਐਂਗਸ ਨੇ ਕਮੇਟੀ ਸਾਹਮਣੇ ਮਤਾ ਪੇਸ਼ ਕੀਤਾ ਜਿਸ ਵਿੱਚ ਫੈਡਰਲ ਸਰਕਾਰ ਦੇ ਖਰਚਿਆਂ ਵਿੱਚ ਕੌਨਫਲਿਕਟ ਆਫ ਇੰਟਰਸਟ ਨੂੰ ਰੋਕਣ ਲਈ ਅਪਣਾਏ ਗਏ ਸੁਰੱਖਿਆ ਉਪਾਵਾਂ ਦਾ ਮੁਲਾਂਕਣ ਜਾਰੀ ਰੱਖਣ ਦੀ ਗੱਲ ਆਖੀ ਗਈ।
ਇਸ ਅਧਿਐਨ ਤਹਿਤ ਟੋਰਾਂਟੋ ਸਰਕਾਰ ਤੇ ਵੁਈ ਚੈਰਿਟੀ ਦਰਮਿਆਨ ਹੋਈ 543.5 ਮਿਲੀਅਨ ਡਾਲਰ ਦੀ ਡੀਲ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਮਤੇ ਨੂੰ ਬਾਕੀ ਤਿੰਨ ਵਿਰੋਧੀ ਪਾਰਟੀਆਂ ਦਾ ਸਮਰਥਨ ਵੀ ਹਾਸਲ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …