ਪੁਲਿਸ ਨੇ ਹਮਲਾਵਰ ਨੂੰ ਕੀਤਾ ਗ੍ਰਿਫਤਾਰ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦੇ ਕਿਊਬਿਕ ਸ਼ਹਿਰ ਵਿਚ ਹੈਲੌਵੀਨ ਦੇ ਤਿਉਹਾਰ ਮੌਕੇ ਇਕ ਹਮਲਾਵਰ ਵਲੋਂ ਮੱਧਯੁਗੀ ਵਸਤਰ ਪਹਿਨ ਕੇ ਤੇਜ਼ਧਾਰ ਹਥਿਆਰ ਨਾਲ ਕਈ ਥਾਵਾਂ ‘ਤੇ ਕੀਤੇ ਗਏ ਹਮਲਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਵਿਅਕਤੀਆਂ ਦੇ ਜ਼ਖ਼ਮੀ ਹੋ ਗਏ। ਘਟਨਾ ਰਾਤ ਸਮੇਂ ਵਾਪਰੀ ਅਤੇ ਪੁਲਿਸ ਵਲੋਂ ਅੱਧੀ ਰਾਤ ਮਗਰੋਂ ਹਮਲਾਵਰ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਿਆ। ਪਤਾ ਲੱਗਾ ਹੈ ਕਿ ਰਾਤ ਸਾਢੇ ਕੁ ਦਸ ਵਜੇ ਘਟਨਾ ਦੀ ਸੂਚਨਾ ਮਿਲਦੇ ਸਾਰ ਸ਼ਹਿਰ ਵਿਚ ਸਹਿਮ ਦੀ ਲਹਿਰ ਦੌੜ ਗਈ ਅਤੇ ਪੁਲਿਸ ਨੇ ਸ਼ਹਿਰ ਨੂੰ ਘੇਰਾ ਪਾ ਲਿਆ ਸੀ। ਹਥਿਆਰਬੰਦ ਪੁਲਿਸ ਅਫ਼ਸਰਾਂ ਨੇ ਕੁੱਤਿਆਂ ਦੀ ਮਦਦ ਵੀ ਲਈ।
ਗ੍ਰਿਫ਼ਤਾਰੀ ਮਗਰੋਂ ਹਮਲਾਵਰ ਨੂੰ ਮੈਡੀਕਲ ਜਾਂਚ ਵਾਸਤੇ ਹਸਪਤਾਲ ਲਿਜਾਇਆ ਗਿਆ। ਕਿਊਬਿਕ ਪ੍ਰਾਂਤ ਦੀ ਵਿਧਾਨ ਸਭਾ ਕਿਊਬਿਕ ਸਿਟੀ ਵਿਚ ਹੈ, ਜਿਸ ਨੂੰ ਸੁਰੱਖਿਆ ਪੱਖ ਤੋਂ ਸਾਰੀ ਰਾਤ ਪੁਲਿਸ ਨੇ ਘੇਰਾ ਪਾਈ ਰੱਖਿਆ। ਤੜਕੇ ਚਾਰ ਵਜੇ ਦੇ ਕਰੀਬ ਪੁਲਿਸ ਵਲੋਂ ਟਵੀਟ ਕਰਕੇ ਦੱਸਿਆ ਗਿਆ ਕਿ ਸਥਿਤੀ ਕੰਟਰੋਲ ਹੇਠ ਹੈ।
ਕਿਊਬਿਕ ਸਿਟੀ ਵਿਚ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ‘ਚ 2 ਮੌਤਾਂઠ
RELATED ARTICLES

