ਓਨਟਾਰੀਓ : ਵੀਰਵਾਰ ਸਵੇਰੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਧਿਕਾਰੀਆਂ ਨੂੰ 25 ਸੜਕ ਹਾਦਸਿਆਂ ਦੀਆਂ ਰਿਪੋਰਟਾਂ ਮਿਲੀਆਂ। ਬਰਫੀਲੇ ਤੂਫਾਨ ਤੋਂ ਬਾਅਦ ਸੜਕਾਂ ਉੱਤੇ ਤਿਲ੍ਹਕਣ ਵਧਣ ਕਾਰਨ ਜੀਟੀਏ ਦੇ ਡਰਾਈਵਰਾਂ ਨੂੰ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ਬਹੁਤੇ ਵੱਡੇ ਰੂਟਾਂ ਤੋਂ ਬਰਫ ਹਟਾਉਣ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ ਤੇ ਰੀਜਨ ਲਈ ਬਰਫਬਾਰੀ ਸਬੰਧੀ ਚੇਤਾਵਨੀ ਵੀ ਖਤਮ ਕਰ ਦਿੱਤੀ ਗਈ ਹੈ ਪਰ ਅਜੇ ਵੀ ਆਵਾਜਾਈ ਵਿੱਚ ਵਿਘਣ ਪੈ ਰਿਹਾ ਹੈ। ਮਿਸੀਸਾਗਾ ਵਿੱਚ ਹਾਈਵੇਅ 401 ਰੈਂਪ ਤੋਂ ਡਿਕਸੀ ਰੋਡ ਤੱਕ ਛੇ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਨ੍ਹਾਂ ਗੱਡੀਆਂ ਨੂੰ ਹਟਾਉਣ ਲਈ ਲੇਨਜ਼ ਨੂੰ ਬੰਦ ਕਰਨਾ ਪਿਆ। ਇਸ ਦੌਰਾਨ ਕੁੱਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।