4.3 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਫੋਰਡ ਵੱਲੋਂ ਮੰਤਰੀ ਮੰਡਲ 'ਚ ਫੇਰਬਦਲ

ਫੋਰਡ ਵੱਲੋਂ ਮੰਤਰੀ ਮੰਡਲ ‘ਚ ਫੇਰਬਦਲ

ਡਗ ਫੋਰਡ ਨੇ ਕਿਹਾ ਕਿ ਸਾਡੇ ਕੋਲ ਇਸ ਸਮੇਂ ਬਿਹਤਰੀਨ ਟੀਮ
ਉਨਟਾਰੀਓ/ਬਿਊਰੋ ਨਿਊਜ਼
ਡੱਗ ਫੋਰਡ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਤੇ ਆਪਣੀ ਕੈਬਨਿਟ ਦੇ ਮਿਆਰ ਵਿੱਚ ਸੁਧਾਰ ਕਰਨ ਲਈ ਮਾੜੀ ਕਾਰਗੁਜ਼ਾਰੀ ਵਾਲੇ ਕੁੱਝ ਮੰਤਰੀਆਂ ਨੂੰ ਡੀਮੋਟ ਕੀਤਾ ਹੈ। ਕੁਈਨਜ਼ ਪਾਰਕ ਵਿਖੇ ਸਹੁੰ ਚੁੱਕ ਸਮਾਗਮ ਦੌਰਾਨ ਲੈਫਟੀਨੈਂਟ ਗਵਰਨਰ ਐਲਿਜ਼ਾਬੈੱਥ ਡਾਊਡਜ਼ਵੈੱਲ ਨਾਲ ਮੁਲਾਕਾਤ ਤੋਂ ਬਾਅਦ ਫੋਰਡ ਨੇ ਕਿਹਾ ਕਿ ਸਿਆਸਤ ਵਿੱਚ ਸਾਡੇ ਕੋਲ ਇਸ ਸਮੇਂ ਬਿਹਤਰੀਨ ਟੀਮ ਹੈ ਤੇ ਅਜਿਹੀ ਕਾਰਗਰ ਯੋਜਨਾ ਵੀ ਹੈ ਜਿਹੜੀ ਕੰਮ ਕਰ ਰਹੀ ਹੈ। ਫੋਰਡ ਨੇ ਇਕਨੌਮਿਕ ਡਿਵੈਲਪਮੈਂਟ, ਜੌਬ ਕ੍ਰਿਏਸ਼ਨ ਐਂਡ ਟਰੇਡ ਮੰਤਰੀ ਜਿੰਮ ਵਿਲਸਨ ਦੇ ਅਸਤੀਫੇ ਤੇ ਹੈਰਾਨੀ ਪ੍ਰਗਟ ਕੀਤੀ।
ਕਮਿਊਨਿਟੀ ਸੇਫਟੀ ਐਂਡ ਕੋਰੈਕਸ਼ਨਲ ਸਰਵਿਸਿਜ਼ ਵਿੱਚ 129 ਦਿਨਾਂ ਤੱਕ ਰਹੇ ਮਾਈਕਲ ਟਿਬੋਲੋ ਨੂੰ ਡੀਮੋਟ ਕਰਕੇ ਟੂਰਿਜ਼ਮ, ਕਲਚਰ ਐਂਡ ਸਪੋਰਟ ਮੰਤਰਾਲਾ ਸੌਂਪਿਆ ਗਿਆ ਹੈ। ਡਫਰਿਨ-ਕੇਲਡਨ ਤੋਂ ਐਮਪੀਪੀ ਸਿਲਵੀਆ ਜੋਨਜ਼ ਕਮਿਊਨਿਟੀ ਸੇਫਟੀ ਐਂਡ ਕੋਰੈਕਸ਼ਨਲ ਸਰਵਿਸਿਜ਼ ਮੰਤਰੀ ਹੋਣਗੇ। ਉਨ੍ਹਾਂ ਕੋਲ ਪਹਿਲਾਂ ਟੂਰਿਜ਼ਮ, ਕਲਚਰ ਐਂਡ ਸਪੋਰਟ ਮੰਤਰਾਲਾ ਸੀ। ਜੌਹਨ ਯਾਕਾਬੁਸਕੀ ਤੋਂ ਟਰਾਂਸਪੋਰਟੇਸ਼ਨ ਮੰਤਰਾਲਾ ਲੈ ਕੇ ਜੈੱਫ ਯੂਰੇਕ ਨੂੰ ਦੇ ਦਿੱਤਾ ਗਿਆ ਹੈ। ਯਾਕਾਬੁਸਕੀ ਹੁਣ ਨੈਚੂਰਲ ਰਿਸੋਰਸਿਜ਼ ਐਂਡ ਫੌਰੈਸਟਰੀ ਮੰਤਰਾਲਾ ਸਾਂਭਣਗੇ।
ਬਿੱਲ ਵਾਕਰ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਗਵਰਮੈਂਟ ਐਂਡ ਕੰਜ਼ਿਊਮਰ ਸਰਵਿਸਿਜ਼ ਮੰਤਰਾਲਾ ਸੌਂਪਿਆ ਗਿਆ ਹੈ। ਵਾਕਰ ਦੀ ਚੀਫ ਗਵਰਮੈਂਟ ਵ੍ਹਿਪ ਵਾਲੀ ਭੂਮਿਕਾ ਹੁਣ ਵ੍ਹਿਟਬੀ ਤੋਂ ਐਮਪੀਪੀ ਲੌਰਨੇ ਕੋਏ ਨਿਭਾਉਣਗੇ ਤੇ ਡਿਪਟੀ ਵ੍ਹਿਪ ਡੱਗ ਡਾਊਨੀ ਹੋਣਗੇ। ਵਿਲਸਨ ਦਾ ਅਸਤੀਫਾ ਫੋਰਡ ਸਰਕਾਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। 28 ਸਾਲਾ ਵਿਲਸਨ ਅਜਿਹੇ ਮੰਤਰੀ ਸਨ ਜਿਨ੍ਹਾਂ ਨੂੰ ਖੇਤੀਬਾੜੀ ਮੰਤਰੀ ਅਰਨੀ ਹਾਰਡਮੈਨ ਤੇ ਊਰਜਾ ਮੰਤਰੀ ਗ੍ਰੈੱਗ ਰਿੱਕਫੋਰਡ ਵਾਂਗ ਪਹਿਲਾਂ ਤੋਂ ਕੈਬਨਿਟ ਦਾ ਤਜਰਬਾ ਸੀ।
ਪ੍ਰੀਮੀਅਰ ਦੇ ਅੰਦਰੂਨੀ ਦਾਇਰੇ ਵਿੱਚੋਂ ਐਂਡਰਿਊ ਕਿੰਬਰ, ਜੋ ਕਿ ਇਸੂਜ਼ ਮੈਨੇਜਮੈਂਟ ਐਂਡ ਲੈਜਿਸਲੇਟਿਵ ਅਫੇਅਰਜ਼ ਦੇ ਐਗਜ਼ੈਕਟਿਵ ਡਾਇਰੈਕਟਰ ਸਨ, ਵੀ ਪਾਸੇ ਹੋ ਗਏ ਹਨ। ਕਿੰਬਰ ਦੀ ਪਤਨੀ ਅਮਾਂਡਾ ਫਿਲਪ ਵਿਲਸਨ ਦੀ ਚੀਫ ਆਫ ਸਟਾਫ ਸੀ। ਕਿੰਬਰ ਨੇ ਪ੍ਰਾਈਵੇਟ ਸੈਕਟਰ ਦੀ ਜੌਬ ਲਈ ਆਪਣਾ ਇਹ ਸਰਕਾਰੀ ਅਹੁਦਾ ਛੱਡਿਆ ਹੈ।

RELATED ARTICLES
POPULAR POSTS