ਬਰੈਂਪਟਨ/ ਬਿਊਰੋ ਨਿਊਜ਼
ਸਿਟੀ ਆਫ਼ ਬਰੈਂਪਟਨ ਨੇ ਆਮ ਲੋਕਾਂ ਕੋਲੋਂ ਉਬੇਰ ਨੂੰ ਲੈ ਕੇ ਰਾਇ ਮੰਗੀ ਹੈ। ਸਿਟੀ ਕੌਂਸਲ ਉਬੇਰ ਦੀ ਰਾਈਡ ਸ਼ੇਅਰਿੰਗ ਸਰਵਿਸਜ਼ ਨੂੰ ਰੈਗੂਲੇਟ ਕਰਨ ਦੇ ਸਬੰਧ ਵਿਚ ਆਮ ਲੋਕਾਂ ਦੀ ਰਾਇ ਜਾਨਣਾ ਚਾਹੁੰਦੀ ਹੈ। ਫ਼ਰਵਰੀ ਵਿਚ ਕੌਂਸਲਰਾਂ ਨੇ ਉਬੇਰ ਅਤੇ ਹੋਰ ਰਾਈਡ ਸ਼ੇਅਰਿੰਗ ਕੰਪਨੀਆਂ ਨੂੰ ਸ਼ਹਿਰ ਵਿਚ ਕਾਰੋਬਾਰ ਕਰਨ ਤੋਂ ਰੋਕ ਦਿੱਤਾ ਗਿਆ ਸੀ। ਉਦੋਂ ਟੈਕਸੀਜ਼ ਅਤੇ ਲਿਮੋਜ਼ੀਨਸ ਨੂੰ ਨਿਯਮਾਂ ਦੇ ਦਾਇਰੇ ਵਿਚ ਲਿਆਉਣ ਲਈ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੀ ਗੱਲ ਆਖੀ ਜਾ ਰਹੀ ਸੀ।
ਇਸ ਸਬੰਧ ਵਿਚ ਲੋਕਾਂ ਦੀ ਰਾਇ ਜਾਨਣ ਲਈ ਬਰੈਂਪਟਨ ਨੇ ਆਪਣੀ ਸਾਈਟ ਬਰੈਂਪਟਨ ਸੀ.ਏ. ‘ਤੇ ਆਨਲਾਈਨ ਰਾਈਡ ਰੀਵਿਊ ਸਰਵੇਖਣ ਸ਼ੁਰੂ ਕੀਤਾ ਹੈ ਅਤੇ ਲੋਕਾਂ ਕੋਲੋਂ ਨਵੇਂ ਨਿਯਮਾਂ ‘ਤੇ ਆਪਣੇ ਰਾਇ ਦੇਣ ਲਈ ਕਿਹਾ ਗਿਆ ਹੈ। ਸਰਵੇਖਣ 31 ਅਗਸਤ ਨੂੰ ਸਮਾਪਤ ਹੋ ਜਾਵੇਗਾ। ਇਸ ਸਭ ਕੁਝ ਦੇ ਬਾਵਜੂਦ ਰਾਈਡ ਸ਼ੇਅਰਿੰਗ ਸਰਵਿਸਜ਼ ਸ਼ਹਿਰ ਦੇ ਬਾਇਲਾਜ ਦਾ ਪਾਲਣ ਕਰਨ ਲਈ ਪਾਬੰਦ ਨਹੀਂ ਹੋਵੇਗੀ।
ਅਧਿਕਾਰੀਆਂ ਦਾ ਆਖਣਾ ਹੈ ਕਿ ਰੀਵਿਊ ਨਾਲ ਇਸ ਕਾਰੋਬਾਰ ਵਿਚ ਬਰਾਬਰ ਮੁਕਾਬਲਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਗਾ। ਬਰੈਂਪਟਨ ਦੇ ਸਰਵੇਖਣ ਵਿਚ ਕਈ ਖੇਤਰ ਸ਼ਾਮਲ ਹੋਣਗੇ, ਜਿਨ੍ਹਾਂ ਵਿਚ ਸੁਰੱਖਿਆ, ਉਪਲਬਧਤਾ, ਤਕਨੀਕ ਦੀ ਭੂਮਿਕਾ ਅਤੇ ਕਿਰਾਇਆ ਸ਼ਾਮਲ ਹੈ। ਉਬੇਰ ਦੀ ਹਰਮਨਪਿਆਰਤਾ ਨੇ ਇਸ ਪੂਰੇ ਉਦਯੋਗ ਨੂੰ ਬਦਲ ਕੇ ਰੱਖ ਦਿੱਤਾ ਹੈ ਅਤੇ ਲੋਕਾਂ ਨੂੰ ਆਪਣੇ ਮੋਬਾਇਲ ਫ਼ੋਨ ਤੋਂ ਕੈਬ ਦੀ ਸਹੂਲਤ ਹੋਣ ਦੇ ਨਾਲ ਹੀ ਆਪਣਾ ਖਰਚਾ ਘੱਟ ਕਰਨ ਵਿਚ ਵੀ ਮਦਦ ਮਿਲੀ ਹੈ।
ਰਾਈਡ ਸ਼ੇਅਰਿੰਗ ਸਰਵਿਸਜ਼ ਦੀ ਸ਼ੁਰੂਆਤ ‘ਤੇ ਪੁਰਾਣੀਆਂ ਟੈਕਸੀ ਕੰਪਨੀਆਂ ਨੇ ਇਸ ਦੇ ਖਿਲਾਫ਼ ਕਾਫ਼ੀ ਪ੍ਰਦਰਸ਼ਨ ਵੀ ਕੀਤਾ, ਜਿਸ ਦੇ ਕਾਰਨ ਕਈ ਸਿਟੀ ਕੌਂਸਲਾਂ ਨੂੰ ਇਹ ਸਰਵਿਸਜ਼ ਬੰਦ ਕਰਨੀ ਪਈ। ਕੌਂਸਲ ਇਸ ਸਬੰਧ ਵਿਚ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜ਼ੁਰਮਾਨੇ ਦੀ ਰਾਸ਼ੀ 500 ਡਾਲਰ ਤੋਂ ਵਧਾ ਕੇ 5 ਹਜ਼ਾਰ ਡਾਲਰ ਕਰਨ ‘ਤੇ ਵਿਚਾਰ ਕਰ ਰਹੀ ਹੈ।
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਸਿਟੀ ਕੌਂਸਲ ਨੇ ਉਬੇਰ ਦੀ ਰਾਈਡ ਸ਼ੇਅਰਿੰਗ ਸਰਵਿਸਜ਼ ਨੂੰ ਰੈਗੂਲੇਟ ਕਰਨ ਬਾਰੇ ਲੋਕਾਂ ਤੋਂ ਮੰਗੀ ਰਾਏ
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …