11.3 C
Toronto
Friday, October 17, 2025
spot_img
Homeਪੰਜਾਬਬੈਂਸ ਭਰਾਵਾਂ ਨੇ ਆਮ ਆਦਮੀ ਪਾਰਟੀ ਨਾਲ ਕੀਤਾ ਗਠਜੋੜ

ਬੈਂਸ ਭਰਾਵਾਂ ਨੇ ਆਮ ਆਦਮੀ ਪਾਰਟੀ ਨਾਲ ਕੀਤਾ ਗਠਜੋੜ

sd-4‘ਆਪ’ ਨੇ ਬੈਂਸ ਭਰਾਵਾਂ ਨੂੰ ਦਿੱਤੀਆਂ ਪੰਜ ਸੀਟਾਂ
ਨਵਜੋਤ ਸਿੱਧੂ ਤੇ ਪਰਗਟ ਸਿੰਘ ਦੇ ਕਾਂਗਰਸ ‘ਚ ਜਾਣ ਦੀ ਚਰਚਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਸਿਆਸਤ ਵਿਚ ਅੱਜ ਫਿਰ ਨਵਾਂ ਮੋੜ ਆਇਆ ਹੈ। ਲੁਧਿਆਣਾ ਤੋਂ ਆਜ਼ਾਦ ਵਿਧਾਇਕ ਬੈਂਸ ਭਰਾਵਾਂ ਨੇ ਅੱਜ ਨਵਜੋਤ ਸਿੱਧੂ ਦਾ ਸਾਥ ਛੱਡ ਕੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕਰ ਲਿਆ ਹੈ। ‘ਆਪ’ ਨੇ ਬੈਂਸ ਭਰਾਵਾਂ ਨੂੰ ਪੰਜ ਸੀਟਾਂ ਦਿੱਤੀਆਂ ਹਨ। ਲੁਧਿਆਣਾ ਦੀਆਂ ਦੋ ਸੀਟਾਂ ‘ਤੇ ਬੈਂਸ ਭਰਾ ਖੁਦ ਚੋਣ ਲੜਨਗੇ ਜਦੋਂਕਿ ਤਿੰਨ ਹੋਰ ਸੀਟਾਂ ਤੋਂ ਉਨ੍ਹਾਂ ਦੇ ਹਮਾਇਤੀ ਚੋਣ ਲੜਨਗੇ। ਚੰਡੀਗੜ੍ਹ ਵਿੱਚ ‘ਆਪ’ ਆਗੂਆਂ ਤੇ ਬੈਂਸ ਭਰਾਵਾਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਇਸ ਦਾ ਰਸਮੀ ਐਲਾਨ ਕੀਤਾ ਗਿਆ।
ਇਸ ਤੋਂ ਪਹਿਲਾਂ ਬੈਂਸ ਭਰਾਵਾਂ, ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨੇ ਆਵਾਜ-ਏ-ਪੰਜਾਬ ਫਰੰਟ ਬਣਾਇਆ ਸੀ ਪਰ ਇਹ ਫਰੰਟ ਚੋਣਾਂ ਤੋਂ ਪਹਿਲਾਂ ਹੀ ਖਿੱਲਰ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਤੇ ਪਰਗਟ ਸਿੰਘ ਕਾਂਗਰਸ ਵਿੱਚ ਜਾ ਸਕਦੇ ਹਨ।

RELATED ARTICLES
POPULAR POSTS