ਰਾਜਾਸਾਂਸੀ/ਬਿਊਰੋ ਨਿਊਜ਼
ਲੱਖਾਂ ਰੁਪਏ ਖ਼ਰਚ ਕਰਕੇ, ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ‘ਚ ਦਾਖਲ ਹੋ ਕੇ ਉੱਥੋਂ ਦੇ ਪੱਕੇ ਵਸਨੀਕ ਹੋਣ ਦੀ ਕਾਨੂੰਨੀ ਲੜਾਈ ਹਾਰਨ ਵਾਲੇ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਭੇਜਣ ਲਈ ਟਰੰਪ ਸਰਕਾਰ ਵਲੋਂ ਲਏ ਗਏ ਸਖ਼ਤ ਫ਼ੈਸਲੇ ਤਹਿਤ ਅਮਰੀਕਾ ਤੋਂ 119 ਭਾਰਤੀਆਂ ਨੂੰ ਲੈ ਕੇ ਸਿੱਧੀ ਉਡਾਣ ਰਾਜਾਸਾਂਸੀ ਹਵਾਈ ਅੱਡੇ ਵਿਖੇ ਸ਼ਾਮੀਂ 4.30 ਵਜੇ ਪੁੱਜੀ। ਇਸ ਉਡਾਣ ‘ਚ ਪੰਜਾਬ ਦੇ 36, ਆਂਧਰਾ ਪ੍ਰਦੇਸ਼, 1, ਦਿੱਲੀ 1, ਗੋਆ 1, ਗੁਜਰਾਤ 8, ਹਰਿਆਣਾ 64, ਕੇਰਲ 1, ਮਹਾਰਾਸ਼ਟਰ, 1, ਤਾਮਿਲਨਾਡੂ 1, ਤੇਲੰਗਾਨਾ 2, ਉੱਤਰ ਪ੍ਰਦੇਸ਼ 2 ਤੇ ਉੱਤਰਾਖੰਡ ਦਾ 1 ਵਾਸੀ ਸ਼ਾਮਿਲ ਹੈ। ਵਤਨ ਪੁੱਜੇ ਵਿਅਕਤੀਆਂ ‘ਚ ਸੰਤੋਸ਼, ਅਮਨਦੀਪ, ਅਨਿਲ ਕੁਮਾਰ, ਅੰਕੁਸ਼, ਸੁਰਜਨ ਕੁਮਾਰ, ਨਵੀਨ, ਅਜੇ ਦੀਪ ਬਾਠ, ਮੁਕੇਸ਼, ਰਾਮ ਭਾਰਤ, ਮਨੋਜ ਦਾਸ, ਦੀਪਕ, ਅਦਨਾਨ, ਗੌਰਵ, ਗੁਰਵਿੰਦਰ, ਹਰਦੀਪ, ਕਮਲ, ਕਰਨਪਾਲ, ਮੁਹੰਮਦ ਆਦਲ ਖ਼ਾਨ, ਅਮਨ ਕੁਮਾਰ, ਅਮਿਤ ਕੁਮਾਰ, ਅਨਿਲ ਕੁਮਾਰ, ਜਤਿੰਦਰ ਕੁਮਾਰ, ਮਨੀਸ਼ ਕੁਮਾਰ, ਰਜਿਤ ਕੁਮਾਰ, ਰੋਹਿਤ ਕੁਮਾਰ, ਸੰਦੀਪ ਕੁਮਾਰ, ਸੰਜੀਵ ਕੁਮਾਰ, ਸਾਹਿਜਿਲ, ਵਿਸ਼ਾਲ ਮਲਿਕ, ਮਨੀਸ਼, ਮਨੀਸ਼ ਮਰ, ਰੋਹਿਤ ਮਹਿਤਾ, ਮੁਹੰਮਦ ਆਸ਼ਿਕ ਅਲੀ, ਅਨੰਦ ਕੁਮਾਰ, ਨਿਤਿਨ, ਰਠਪਾਲ, ਪ੍ਰਵੀਨ, ਅੰਕੁਰ ਕੁਮਾਰ, ਦੀਪਕ ਕੁਮਾਰ ਪਾਟਿਲ, ਹਰਸ਼ ਕੁਮਾਰ ਪਾਟਿਲ, ਕਿਰਨ ਪਾਟਿਲ, ਰਾਕੇਸ਼ ਪਾਟਿਲ, ਉਰਵਿਸ਼ ਪਟੇਲ, ਪਾਟਿਲ ਪਾਟਿਲ, ਲਵਪ੍ਰੀਤ, ਰਾਹੁਲ, ਰਾਹੁਲ ਜੀਵਨ ਰਾਮ, ਰਿੰਕੂ, ਫਨੂੰ ਸਾਗਰ, ਸੰਦੀਪ, ਸੰਜੇ, ਸੰਜੀਵ ਕੁਮਾਰ, ਗਗਨਦੀਪ ਸੇਠੀ, ਅਮਰਜੀਤ ਸਿੰਘ, ਅਮਰੀਕ ਸਿੰਘ, ਅਰਸ਼ਦੀਪ ਸਿੰਘ, ਆਸ਼ੂ ਸਿੰਘ, ਬਲਕਾਰ ਸਿੰਘ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ, ਬੂਟਾ ਸਿੰਘ, ਸ਼ਿੰਦਰ ਸਿੰਘ, ਗਗਨਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਦਾਸ ਸਿੰਘ, ਗੁਰਦੀਪ ਸਿੰਘ, ਗੁਰਦੀਪ ਸਿੰਘ, ਗੁਰਜੰਟ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਮੇਰ ਸਿੰਘ, ਜਸਪਾਲ ਸਿੰਘ, ਜਸਪ੍ਰੀਤ ਸਿੰਘ, ਕਰਨੈਲ ਸਿੰਘ, ਖੁਸ਼ਵੰਤ ਸਿੰਘ, ਕੁਲਬੀਰ ਸਿੰਘ, ਲਖਵਿੰਦਰ ਸਿੰਘ, ਲਵਪ੍ਰੀਤ ਸਿੰਘ ਮੇਜਰ ਸਿੰਘ, ਲਵਪ੍ਰੀਤ ਸਿੰਘ, ਮਲਕੀਤ ਸਿੰਘ, ਲਵਪ੍ਰੀਤ ਸਿੰਘ, ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ, ਮੁਖਤਾਰ ਸਿੰਘ, ਪਰਵਿੰਦਰ ਸਿੰਘ, ਪ੍ਰਭਜੀਤ ਸਿੰਘ, ਸਾਹਿਬ ਸਿੰਘ, ਸੰਦੀਪ ਸਿੰਘ, ਸਰਬਜੀਤ ਸਿੰਘ, ਸਤਨਾਮ ਸਿੰਘ, ਸਰਬਜੀਤ ਸਿੰਘ, ਸਤਨਾਮ ਸਿੰਘ, ਸਤਵਿੰਦਰ ਸਿੰਘ, ਸੁਖਬੀਰ ਸਿੰਘ, ਸੁਖਜਿੰਦਰ ਸਿੰਘ, ਸੁੱਖਪ੍ਰੀਤ ਸਿੰਘ, ਸੁਰਿੰਦਰਪਾਲ ਸਿੰਘ, ਸੁਰਜੀਤ ਸਿੰਘ, ਤੇਜਿੰਦਰ ਸਿੰਘ, ਤੇਜਿੰਦਰ ਸਿੰਘ, ਵਜਿੰਦਰ ਸਿੰਘ, ਭੁਪਿੰਦਰ ਸਿੰਘ ਪੰਨੂੰ, ਪ੍ਰਦੀਪ ਸਿੱਧੂ, ਸੋਮਵੀਰ, ਸੋਨੂੰ ਸੁਖਵਿੰਦਰ, ਸੁਖਵਿੰਦਰ, ਸੁਨੀਲ, ਵਿਕਰਮ ਸੁਰੇਸ਼ ਕੁਮਾਰ ਆਦਿ ਸ਼ਾਮਿਲ ਹਨ। ਇਸੇ ਦੌਰਾਨ ਐੱਸ. ਡੀ. ਐੱਮ. ਅਜਨਾਲਾ ਡਾ. ਦੀਪਕ ਭਾਟੀਆ ਨੇ ਦੱਸਿਆ ਕਿ ਆਏ ਇਨ੍ਹਾਂ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿਅਕਤੀਆਂ ਨੂੰ ਉਨ੍ਹਾਂ ਦੇ ਪਿੱਤਰੀ ਜ਼ਿਲ੍ਹਿਆਂ ‘ਚ ਭੇਜ ਦਿੱਤਾ ਜਾਵੇਗਾ, ਜਦਕਿ ਦੂਜੇ ਰਾਜਾਂ ਦੇ ਵਿਅਕਤੀਆਂ ਨੂੰ ਫ਼ਿਲਹਾਲ ਅੰਮ੍ਰਿਤਸਰ ਵਿਖੇ ਹੀ ਇਕਾਂਤਵਾਸ ਕੇਂਦਰ ‘ਚ ਰੱਖਿਆ ਜਾਵੇਗਾ।

