ਨਾਜਾਇਜ਼ ਸ਼ਰਾਬ ਮਾਮਲੇ ਵਿਚ ਸਿਆਸੀ ਆਗੂਆਂ ਤੇ ਪੁਲਿਸ ਦੀ ਮਿਲੀਭੁਗਤ ਦੇ ਲਾਏ ਇਲਜ਼ਾਮ
ਚੰਡੀਗੜ੍ਹ/ਬਿਊਰੋ ਨਿਊਜ਼
ਰਾਜ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਸੂਬੇ ਵਿਚ ਸ਼ਰਾਬ ਦੀ ਹੋ ਰਹੀ ਸਮੱਗਲਿੰਗ ਦੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਹੈ। ਦੂਲੋ ਨੇ ਮੁੱਖ ਮੰਤਰੀ ਨੂੰ ਭੇਜੇ ਪੱਤਰ ਵਿਚ ਵਿਸ਼ੇਸ਼ ਜਾਂਚ ਟੀਮ ਦੀ ਬਜਾਏ ਸੀ.ਬੀ.ਆਈ. ਜਾਂ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਐਸ.ਆਈ.ਟੀ. ਤਾਂ ਅੱਖਾਂ ਵਿਚ ਘੱਟਾ ਪਾਉਣ ਲਈ ਹੈ ਅਤੇ ਹੁਣ ਤੱਕ ਕਿਸੇ ਵੀ ਐਸ.ਆਈ.ਟੀ. ਨੇ ਕੋਈ ਸੰਤੋਖਜਨਕ ਰਿਜ਼ਲਟ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਸ਼ਰਾਬ ਦੀਆਂ ਨਾਜਾਇਜ਼ ਫ਼ੈਕਟਰੀਆਂ ਦੇ ਅਸਲ ਮਾਲਕਾਂ ਨੂੰ ਜਨਤਕ ਕਰਨ ਤੇ ਫੜਨ ਦੀ ਜ਼ਰੂਰਤ ਹੈ ਜਦੋਂਕਿ ਪੁਲਿਸ ਨੇ ਖਾਨਾਪੂਰਤੀ ਲਈ ਸਿਰਫ਼ ਕਰਿੰਦਿਆਂ ਨੂੰ ਫੜਿਆ ਹੈ। ਦੂਲੋ ਨੇ ਕਿਹਾ ਕਿ ਨਾਜਇਜ਼ ਸ਼ਰਾਬ ਮਾਮਲੇ ਵਿਚ ਸਿਆਸੀ ਆਗੂਆਂ ਤੇ ਪੁਲਿਸ ਦੀ ਮਿਲੀਭੁਗਤ ਹੈ।
Check Also
ਨਵਜੋਤ ਸਿੱਧੂ ਦੇ ਹੱਕ ਵਿਚ ਨਿੱਤਰੇ ਸੀਨੀਅਰ ਐਡਵੋਕੇਟ ਐਚ. ਐਸ ਫੂਲਕਾ
ਕਿਹਾ : ਸੰਤੁਲਿਤ ਭੋਜਨ ਹੀ ਜੀਵਨ ਦੀ ਸਭ ਤੋਂ ਚੰਗੀ ਦਵਾਈ ਹੈ ਨਵੀਂ ਦਿੱਲੀ/ਬਿਊਰੋ ਨਿਊਜ਼ …