ਲੋਕ ਸਭਾ ਚੋਣਾਂ ਸਮੇਂ ਕਟਿਹਾਰ ਰੈਲੀ ਦੌਰਾਨ ਸਿੱਧੂ ਦੇ ਕੁਝ ਬੋਲਾਂ ਨੂੰ ਲੈ ਕੇ ਦਰਜ ਹੋਇਆ ਸੀ ਮਾਮਲਾ
ਅੰਮ੍ਰਿਤਸਰ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਨਵਜੋਤ ਸਿੰਘ ਸਿੱਧੂ ਬਿਹਾਰ ਦੀ ਅਦਾਲਤ ਦੇ ਸੰਮਨ ਪ੍ਰਾਪਤ ਨਹੀਂ ਕਰ ਰਹੇ। ਬਿਹਾਰ ਦੇ ਕਟਿਹਾਰ ਜ਼ਿਲ੍ਹਾ ਪੁਲਿਸ ਨੂੰ ਅੱਜ ਅੰਮ੍ਰਿਤਸਰ ਵਿੱਚ ਪੰਜ ਦਿਨ ਹੋ ਗਏ ਹਨ, ਪਰ ਉਹ ਸਿੱਧੂ ਨੂੰ ਸੰਮਨ ਦੀ ਤਾਮੀਲ ਕਰਵਾਉਣ ਵਿੱਚ ਸਫਲ ਨਹੀਂ ਹੋਏ। ਹੁਣ ਬਿਹਾਰ ਪੁਲਿਸ ਨੇ ਠਾਣ ਲਈ ਹੈ ਕਿ ਉਹ ਸਿੱਧੂ ਨੂੰ ਨੋਟਿਸ ਦੇਣ ਤੋਂ ਬਾਅਦ ਹੀ ਵਾਪਸ ਜਾਣਗੇ। ਕਟਿਹਾਰ ਪੁਲਿਸ ਟੀਮ ਵਿੱਚ ਸ਼ਾਮਲ ਇੰਸਪੈਕਟਰ ਜਨਾਰਦਨ ਪ੍ਰਸਾਦ ਤੇ ਜਾਵੇਦ ਅਹਿਮਦ ਨੇ ਦੱਸਿਆ ਕਿ 16 ਅਪਰੈਲ, 2019 ਨੂੰ ਦਰਜ ਕੇਸ ਸਬੰਧੀ ਨੋਟਿਸ ਸਿੱਧੂ ਨੂੰ ਦੇਣ ਵਾਸਤੇ ਆਏ ਹੋਏ ਹਾਂ। ਜ਼ਿਕਰਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਮੌਕੇ 16 ਅਪ੍ਰੈਲ, 2019 ਨੂੰ ਥਾਣਾ ਬਰਸੋਈ ਅਧੀਨ ਆਉਂਦੇ ਇਲਾਕੇ ਵਿਚ ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ਦੌਰਾਨ ਸਿੱਧੂ ਨੇ ਕਥਿਤ ਤੌਰ ‘ਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।
Home / ਪੰਜਾਬ / ਪੰਜ ਦਿਨਾਂ ਤੋਂ ਬਿਹਾਰ ਪੁਲਿਸ ਨਵਜੋਤ ਸਿੱਧੂ ਨੂੰ ਸੰਮਣ ਦੇਣ ਲਈ ਉਸਦੇ ਘਰ ਦੇ ਬਾਹਰ ਬੈਠੀ ਹੈ, ਸਿੱਧੂ ਨਹੀਂ ਖੋਲ੍ਹ ਰਹੇ ਬੂਹੇ
Check Also
ਚੋਣ ਕਮਿਸ਼ਨ ਨੇ ਗਿੱਦੜਬਾਹਾ ’ਚ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ
ਸ਼ੋ੍ਰਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …