-4.2 C
Toronto
Wednesday, January 21, 2026
spot_img
Homeਪੰਜਾਬਪੰਜਾਬ 'ਚ ਕਰੋਨਾ ਪੀੜਤਾਂ ਦੀ ਗਿਣਤੀ 4200 ਵੱਲ ਵਧੀ

ਪੰਜਾਬ ‘ਚ ਕਰੋਨਾ ਪੀੜਤਾਂ ਦੀ ਗਿਣਤੀ 4200 ਵੱਲ ਵਧੀ

Image Courtesy : ਏਬੀਪੀ ਸਾਂਝਾ

ਭਾਰਤ ‘ਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਐਕਟਿਵ ਕੇਸਾਂ ਤੋਂ ਜ਼ਿਆਦਾ
ਚੰਡੀਗੜ੍ਹ/ਬਿਊਰੋ ਨਿਊਜ਼
ਜਲੰਧਰ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਦਾ ਵਧਣਾ ਲਗਾਤਾਰ ਜਾਰੀ ਹੈ ਅਤੇ 47 ਹੋਰ ਮਰੀਜ਼ਾਂ ਦੀ ਪੁਸ਼ਟੀ ਹੋ ਗਈ ਹੈ। ਇਸ ਨਾਲ ਪੰਜਾਬ ਵਿਚ ਇਹ ਅੰਕੜਾ 4200 ਵੱਲ ਵਧਦਿਆਂ 4150 ਤੱਕ ਪਹੁੰਚ ਗਿਆ ਹੈ। ਪੰਜਾਬ ਵਿਚ ਕੁੱਲ ਐਕਟਿਵ ਮਰੀਜ਼ 1350 ਹੋ ਗਏ ਹਨ ਅਤੇ 2700 ਮਰੀਜ਼ ਠੀਕ ਹੋ ਕੇ ਘਰੀਂ ਜਾ ਚੁੱਕੇ ਹਨ। ਪੰਜਾਬ ਵਿਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਅੱਜ 100 ਹੋ ਗਈ ਹੈ।
ਉਧਰ ਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ 4 ਲੱਖ 27 ਹਜ਼ਾਰ ਤੋਂ ਟੱਪ ਚੁੱਕਾ ਹੈ। ਭਾਰਤ ਵਿਚ ਹੁਣ 1 ਲੱਖ 76 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ 2 ਲੱਖ 37 ਹਜ਼ਾਰ ਤੋਂ ਜ਼ਿਆਦਾ ਪੀੜਤ ਠੀਕ ਵੀ ਹੋ ਗਏ ਹਨ। ਭਾਰਤ ਵਿਚ ਕਰੋਨਾ ਨਾਲ ਹੁਣ ਤੱਕ 13 ਹਜ਼ਾਰ 700 ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ ਅਤੇ ਗੁਜਰਾਤ ਕਰੋਨਾ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ, ਜਦੋਂ ਕਿ ਹੁਣ ਹਰਿਆਣਾ ਵਿਚ ਵੀ ਲਗਾਤਾਰ ਮਾਮਲੇ ਵਧ ਰਹੇ ਹਨ ਤੇ ਹਰਿਆਣਾ 10 ਹਜ਼ਾਰ ਤੋਂ ਵੱਧ ਕਰੋਨਾ ਪੀੜਤ ਸੂਬਿਆਂ ਦੀ ਗਿਣਤੀ ਵਿਚ ਸ਼ਾਮਲ ਹੋ ਚੁੱਕਾ ਹੈ। ਦਿੱਲੀ ਵਿਚ ਦੁਨੀਆ ਦਾ ਸਭ ਤੋਂ ਵੱਡਾ ਕੋਵਿਡ ਸੈਂਟਰ ਵੀ ਤਿਆਰ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS