Breaking News
Home / ਪੰਜਾਬ / ਲੁਧਿਆਣਾ ‘ਚ ਇਕ ਹੀ ਪਰਿਵਾਰ ਦੇ 7 ਵਿਅਕਤੀ ਜਿੰਦਾ ਸੜੇ

ਲੁਧਿਆਣਾ ‘ਚ ਇਕ ਹੀ ਪਰਿਵਾਰ ਦੇ 7 ਵਿਅਕਤੀ ਜਿੰਦਾ ਸੜੇ

ਬਿਹਾਰ ਦੇ ਇਨ੍ਹਾਂ ਵਿਅਕਤੀਆਂ ‘ਚ ਪੰਜ ਬੱਚੇ ਸ਼ਾਮਲ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਮੰਗਲਵਾਰ ਦੇਰ ਰਾਤ ਸਮੇਂ ਇਕ ਝੁੱਗੀ ਨੂੰ ਅੱਗ ਲੱਗਣ ਕਾਰਨ 7 ਵਿਅਕਤੀ ਜ਼ਿੰਦਾ ਸੜ ਗਏ ਹਨ। ਇਹ ਮੰਦਭਾਗੀ ਘਟਨਾ ਟਿੱਬਾ ਰੋਡ ਸਥਿਤ ਮੱਕੜ ਕਾਲੋਨੀ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਇੱਥੇ ਕੂੜੇ ਦੇ ਢੇਰ ਨਾਲ ਲੱਗਦੀ ਇਕ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ ਸੀ।
ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ‘ਤੇ ਕਾਬੂ ਤਾਂ ਪਾ ਲਿਆ ਗਿਆ ਸੀ, ਪਰ ਇਸ ਝੁੱਗੀ ਵਿਚ ਸੁੱਤੇ ਹੋਏ ਇਕ ਪਰਿਵਾਰ ਦੇ 7 ਜੀਆਂ ਵਿਚੋਂ ਕੋਈ ਵੀ ਜਿੰਦਾ ਨਹੀਂ ਬਚ ਸਕਿਆ। ਮ੍ਰਿਤਕ ਪਰਿਵਾਰ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਨ੍ਹਾਂ ਵਿਚ ਪਤੀ-ਪਤਨੀ ਅਤੇ ਉਨ੍ਹਾਂ ਦੇ ਪੰਜ ਬੱਚੇ ਸ਼ਾਮਲ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਪਰਿਵਾਰ ਦਾ ਵੱਡਾ ਬੇਟਾ ਰਾਜੇਸ਼ ਹੀ ਬਚਿਆ ਹੈ, ਜੋ ਆਪਣੇ ਦੋਸਤ ਦੇ ਘਰ ਸੌਣ ਲਈ ਗਿਆ ਹੋਇਆ ਸੀ। ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਉਹ ਵੀ ਮੌਕੇ ‘ਤੇ ਪਹੁੰਚ ਗਿਆ ਸੀ।
ਰਾਜੇਸ਼ ਨੇ ਦੱਸਿਆ ਕਿ ਉਸਦਾ ਪਿਤਾ ਸੁਰੇਸ਼ ਕੁਮਾਰ ਕਬਾੜੀ ਦਾ ਕੰਮ ਕਰਦਾ ਸੀ। ਅੱਗ ਕਿਸ ਤਰ੍ਹਾਂ ਲੱਗੀ ਹੈ, ਇਸ ਬਾਰੇ ਕੋਈ ਵੀ ਦੱਸ ਨਹੀਂ ਰਿਹਾ। ਪੁਲਿਸ ਅਧਿਕਾਰੀ ਰਣਧੀਰ ਸਿੰਘ ਦਾ ਵੀ ਕਹਿਣਾ ਸੀ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

Check Also

ਲੋਕ ਸਭਾ ਉਮੀਦਵਾਰ ਡਾ. ਬਲਬੀਰ ਸਿੰਘ ਦੇ ਹੱਕ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ’ਚ ਕੀਤਾ ਰੋਡ ਸ਼ੋਅ

ਕਿਹਾ : ਪੰਜਾਬ ’ਚ ਕਮਲ ਨਹੀਂ ਖਿੜਨਾ ਕਿਉਂਕਿ ਚਿੱਕੜ ਸਾਫ਼ ਕਰੇਗਾ ਝਾੜੂ ਪਟਿਆਲਾ/ਬਿਊਰੋ ਨਿਊਜ਼ : …